Sunday, February 15, 2026

Guru Kashi University ਵਿਖੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਗੁਰਮਿਤ ਸੰਗੀਤ ਸੰਮੇਲਨ ਅਤੇ ਕਾਨਫਰੰਸ ਸੰਪੰਨ

Date:

spot_img

👉ਜੰਮੂ ਕਸ਼ਮੀਰ ਦੇ ਸਿੱਖ ਪਰਿਵਾਰਾਂ ਦੇ 25 ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਏਗੀ ਜੀ.ਕੇ.ਯੂ.- ਗੁਰਲਾਭ ਸਿੰਘ ਸਿੱਧੂ
Talwandi Sabo News: Guru Kashi University ਵਿਖੇ ਸਥਾਪਿਤ ਗੁਰੂ ਨਾਨਕ ਚੇਅਰ, ਭਾਈ ਮਰਦਾਨਾ ਚੇਅਰ ਅਤੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸੰਗੀਤ ਸੰਮੇਲਨ ਅਤੇ ਅੰਤਰ-ਰਾਸ਼ਟਰੀ ਕਾਨਫਰੈਂਸ ਵਰਸਿਟੀ ਦੇ ਆਡੀਟੋਰੀਅਮ ਵਿਖੇ ਸੰਪੰਨ ਹੋਈ।ਗੁਰਮਤਿ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਨੇ ਆਯੋਜਕਾਂ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ, ਪਾਸਾਰ ਅਤੇ ਤੰਤੀ ਲੋਕ ਸਾਜਾਂ ਦੀ ਸਾਂਭ ਸੰਭਾਲ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਸੂਫੀਆਨਾ ਕਲਾਮ ਅਤੇ ਗੁਰੂਆਂ ਵੱਲੋਂ ਸੁਝਾਈ ਜੀਵਨ ਜਾਂਚ ਰਾਹੀਂ ਦਰਸ਼ਕਾਂ ਦੀ ਵਾਹ-ਵਾਹ ਖੱਟੀ।ਕਾਨਫਰੈਂਸ ਦੀ ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ, ਚੇਅਰਮੈਨ, ਵਿਸ਼ਵ ਪੰਜਾਬੀ ਸਭਾ ਬਰੈਮਪਟਨ, ਕੈਨੇਡਾ ਨੇ ਕੀਤੀ। ਇਸ ਮੌਕੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਤੇ ਪ੍ਰੋ. ਡਾ. ਜਸਪਾਲ ਕੌਰ ਕਾਂਗ ਸਾਬਕਾ ਡੀਨ ਜੀ.ਐਨ.ਡੀ.ਯੂ. ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ. (ਡਾ.) ਗੁਰਨਾਮ ਸਿੰਘ ਕੈਨੇਡਾ, ਦਲਜਿੰਦਰ ਸਿੰਘ ਰਾਹੇਲ, ਨਵਪ੍ਰੀਤ ਕੌਰ, ਹਰਬਿੰਦਰ ਸਿੰਘ ਬਾਜਵਾ, ਸਤਬੀਰ ਸਿੰਘ, ਜਸਵਿੰਦਰ ਸਿੰਘ ਬਿਟਾ ਤੇ ਵੱਖ-ਵੱਖ ਦੇਸ਼ਾਂ ਤੋਂ ਵਿਦਵਾਨ, ਬੁਧੀਜੀਵੀ ਤੇ ਗੁਰਮਤਿ ਸੰਗੀਤ ਨਾਲ ਜੁੜੀਆਂ ਸਖ਼ਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।

ਇਹ ਵੀ ਪੜ੍ਹੋ AAP ਦੇ ਵੱਡੇ ਆਗੂ ਦੇ ਘਰ ‘ਤੇ ਅੱਧੀ ਰਾਤ ਹੋਈ ਤਾਬੜਤੋੜ ਫ਼ਾਈ+ਰਿੰਗ

ਯੂਨੀਵਰਸਿਟੀ ਦੇ ਚਾਂਸਲਰ ਸਿੱਧੂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਤੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਲਈ ਵਿਖਾਏ ਗਏ ਰਸਤੇ ਤੇ ਚੱਲਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਜੰਮੂ ਕਸ਼ਮੀਰ ਦੇ 25 ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੀ.ਕੇ.ਯੂ. ਪਰਿਵਾਰ ਗੁਰੂਆਂ ਵੱਲੋਂ ਸੁਝਾਈ ਸੇਵਾ ਭਾਵ ਤੇ ਨਿੱਜ ਤੋਂ ਪਰੇ ਹੋ ਕੇ ਉਪਕਾਰ ਕਰਨ ਦੇ ਫਲਸਫੇ ਨੂੰ ਵੱਖ-ਵੱਖ ਆਯੋਜਨਾਂ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਏਗਾ।ਕਾਨਫਰੰਸ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਕਥੂਰੀਆ ਨੇ ਜੀ.ਕੇ.ਯੂ. ਵੱਲੋਂ ਸਥਾਪਿਤ ਕੀਤੀ ਗੁਰੂ ਨਾਨਕ ਚੇਅਰ ਅਤੇ ਭਾਈ ਮਰਦਾਨਾ ਚੇਅਰ ਨੂੰ ਗੁਰੂਆਂ ਪ੍ਰਤੀ ਸੱਚੀ ਸ਼ਰਧਾਂਜਲੀ ਦੱਸਿਆ ਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ।ਵਾਈਸ ਚਾਂਸਲਰ ਡਾ. ਸਿੰਘ ਨੇ ਗੁਰਮਤਿ ਸੰਗੀਤ ਦੇ ਪਾਸਾਰ ਲਈ ‘ਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੀ.ਕੇ.ਯੂ. ਗੁਰੂਆਂ ਦੇ ਫਲਸਫੇ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਕੇ ਲੋਕ ਹਿੱਤ ਦੇ ਕੰਮ ਜਾਰੀ ਰੱਖੇਗੀ।

ਇਹ ਵੀ ਪੜ੍ਹੋ 13 ਸਾਲਾਂ ਲੜਕੀ ਦੇ ਕ+ਤ+ਲ ਕੇਸ ‘ਚ ਲਾਰਪਵਾਹੀ ਕਰਨ ਵਾਲਾ ASI ਨੌਕਰੀਓ ਬਰਖਾਸਤ

ਸਵਾਗਤੀ ਭਾਸ਼ਣ ਵਿੱਚ ਪ੍ਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਤਿੰਨ ਦਿਨ ਚੱਲੇ ਗੁਰਮਤਿ ਸੰਮੇਲਨ ਅਤੇ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਖੇਤਰ ਵਿੱਚ ਜੀ.ਕੇ.ਯੂ. ਵੱਲੋਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਗੁਰੂਆਂ ਵੱਲੋਂ ਸੁਝਾਈ ਸਹਿਣਸ਼ੀਲਤਾ ਤੇ ਨੇਕ ਨਿਅਤੀ ਨਾਲ ਜੀਵਨ ਗੁਜਾਰਿਆ ਜਾਵੇ ਤਾਂ ਦੁਨੀਆ ਦੀ ਕਸ਼ੀਦਗੀ ਵਿੱਚ ਕਮੀ ਆ ਸਕਦੀ ਹੈ।ਸਮਾਰੋਹ ਵਿੱਚ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਰਾਜ ਜਨੱਤ ਵੱਲੋਂ ਸੰਗੀਤਬੱਧ ਅਤੇ ਗਾਇਨ ਕੀਤੀ ਸ਼ਬਦ ਐਲਬਮ ਰੂਹਾਨੀਅਤ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਨਾਮਵਰ ਕਵੀਆਂ ਤੇ ਮਸ਼ਹੂਰ ਕਲਾਕਾਰ ਸੁਰਿੰਦਰ ਫਰਿਸ਼ਤਾ ਨੇ ਹਿੱਸਾ ਲਿਆ।ਇਸ ਮੌਕੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਾਨਫਰੰਸ ਨਿਰਦੇਸ਼ਕ ਡਾ. ਗੁਰਪ੍ਰੀਤ ਕੌਰ ਨੇ ਵਰਸਿਟੀ ਪ੍ਰਬਧੰਕਾਂ ਅਤੇ ਹਾਜ਼ਰ ਵਿਦਵਾਨਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਹੋਰ ਸੰਮੇਲਨ ਅਤੇ ਕਾਨਫਰੰਸਾਂ ਆਯੋਜਿਤ ਕਰਨ ਦੀ ਗੱਲ ਆਖੀ।ਆਯੋਜਕਾਂ ਵੱਲੋਂ ਪਤਵੰਤਿਆਂ ਨੂੰ ਦੁਸ਼ਾਲੇ ਅਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਭੇਂਟ ਕੀਤੀ ਤਸਵੀਰ ਯੂਨੀਵਰਸਿਟੀ ਦੀ ਵਿਦਿਆਰਥਣ ਸਰਗਮ ਵੱਲੋਂ ਤਿਆਰ ਕੀਤੀ ਗਈ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related