spot_img

ਹਿਮਾਚਲ ’ਚ ਕੁੜੀ ਨੂੰ ਲੁੱਟਣ ਦੀ ਕੋਸ਼ਿਸ਼ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

Date:

spot_img

ਮੰਡੀ, 20 ਜੁਲਾਈ: ਪਿਛਲੇ ਕੁੱਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਗਏ ਕੁੱਝ ਪੰਜਾਬੀਆਂ ਦੇ ਨਾਲ ਕਥਿਤ ਦੁਰਵਿਵਹਾਰ ਦੀਆਂ ਘਟਨਾਵਾਂ ਦੌਰਾਨ ਹੁਣ ਇੱਕ ਹੋਰ ਘਟਨਾ ਵਾਪਰੀ ਹੈ, ਜਿਸਦੇ ਵਿਚ ਹਿਮਾਚਲ ਪੁਲਿਸ ਵੱਲੋਂ ਸੜਕ ਦੇ ਕਿਨਾਰੇ ਖੜੀ ਇੱਕ ਲੜਕੀ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਘਟਨਾ ਦੀ ਸੋਸਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਈਰਲ ਹੋਈ ਹੈ, ਜਿਸਦੇ ਵਿਚ ਕਾਰ ’ਚ ਸਵਾਰ ਕੁੱਝ ਨੌਜਵਾਨਾਂ ਵੱਲੋਂ ਲੜਕੀ ਦਾ ਪਰਸ ਖੋਹਣ ਦੀ ਕੋਸਿਸ ਕੀਤੀ ਜਾਂਦੀ ਹੈ ਤੇ ਇਸ ਜਦੋ-ਜਹਿਦ ਵਿਚ ਉਸਨੂੰ ਕਈ ਫੁੱਟ ਤੱਕ ਘੜੀਸਿਆ ਵੀ ਜਾਂਦਾ ਹੈ।

ਟੀਚਰ ਦੇ ਨਾਲ ਕਥਿਤ ਪ੍ਰੇਮ ਸਬੰਧਾਂ ’ਚ ਲਿਪਤ 19 ਸਾਲਾਂ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ

ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਨਾਲ ਇਹ ਨੌਜਵਾਨ ਹਿਮਾਚਲ ਗਏ ਹੋਏ ਸਨ, ਜਿੱਥੇ ਬੀਤੇ ਕੱਲ ਇਹ ਘਟਨਾ ਵਾਪਰੀ ਹੈ।ਇਹ ਨੌਜਵਾਨ ਇੱਕ ਸਵਿਫ਼ਟ ਕਾਰ ਵਿਚ ਸਵਾਰ ਦੱਸੇ ਜਾ ਰਹੇ ਹਨ ਤੇ ਘਟਨਾ ਸਮੇਂ ਬੈਜਨਾਥ ਤੋਂ ਮੰਡੀ ਵਾਲੇ ਪਾਸੇ ਆ ਰਹੇ ਸਨ ਕਿ ਇਸ ਦੌਰਾਨ ਐਜੂ ਅੱਡੇ ਕੋਲ ਖ਼ੜੀ ਇੱਕ ਨੌਜਵਾਨ ਲੜਕੀ ਦਾ ਪਰਸ ਖੋਹਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਲੜਕੀ ਪਰਸ ਨੂੰ ਨਹੀਂ ਛੱਡਦੀ, ਜਿਸ ਕਾਰਨ ਉਹ ਕਈ ਫੁੱਟ ਕਾਰ ਦੇ ਨਾਲ ਹੀ ਘੜੀਸੀ ਜਾਂਦੀ ਹੈ। ਇਸ ਮੌਕੇ ਰੋਲਾ ਪੈ ਜਾਂਦਾ ਹੈ ਤੇ ਲੋਕ ਪੁਲਿਸ ਨੂੰ ਸੂਚਿਤ ਕਰ ਦਿੰਦੇ ਹਨ। ਜਿਸਤੋਂ ਬਾਅਦ ਪੁਲਿਸ ਮੰਡੀ ਤੋਂ ਕਰੀਬ 7-8 ਕਿਲੋਮੀਟਰ ਪਹਿਲਾਂ ਹੀ ਇੰਨ੍ਹਾਂ ਨੂੰ ਦਬੋਚ ਲੈਂਦੀ ਹੈ। ਜਿਸਤੋਂ ਬਾਅਦ ਇੰਨ੍ਹਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...