ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਬਠਿੰਡਾ ਦੇ ਤਿੰਨ ਵਾਰਡਾਂ ਦੀ ਬਦਲੀ ਜਾਵੇਗੀ ਨੁਹਾਰ: ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ

0
74
+1

👉ਵਾਰਡ ਨੰਬਰ 48 ਦੇ ਹਰ ਗਲੀ, ਹਰ ਨੁੱਕਰ ਤੇ ਟਰਾਈਡੈਂਟ ਦੀ ਮਦਦ ਨਾਲ ਲਗਾਏ ਜਾ ਰਹੇ ਹਨ ਸੀਸੀਟੀਵੀ ਕੈਮਰੇ: ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ
Bathinda News: ਬਠਿੰਡਾ ਦੇ ਤਿੰਨ ਵਾਰਡਾਂ ਦੀ ਜਲਦ ਹੀ ਨੁਹਾਰ ਬਦਲਣ ਜਾ ਰਹੀ ਹੈ ਅਤੇ ਉਕਤ ਵਾਰਡ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਮੁਕਤ ਹੋ ਜਾਣਗੇ। ਇਹ ਜਾਣਕਾਰੀ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਸ਼੍ਰੀ ਵਿਸ਼ਕਰਮਾ ਭਵਨ ਐਂਡ ਟੈਕਨੀਕਲ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀ ਇੱਕ ਯੋਜਨਾ ਦੇ ਤਹਿਤ ਬਠਿੰਡਾ ਦੇ ਤਿੰਨ ਵਾਰਡਾਂ ਨੂੰ ਆਦਰਸ ਵਾਰਡ ਵਜੋਂ ਸਥਾਪਿਤ ਕਰਨ ਲਈ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਉਕਤ ਯੋਜਨਾ ਵਿੱਚ ਵਾਰਡ ਨੰਬਰ ਇੱਕ, ਵਾਰਡ ਨੰਬਰ 48 ਅਤੇ ਵਾਰਡ ਨੰਬਰ 46 ਨੂੰ ਸ਼ਾਮਿਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਸਿਹਤ ਮੰਤਰੀ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

ਮੇਅਰ ਸ਼੍ਰੀ ਮਹਿਤਾ ਨੇ ਦੱਸਿਆ ਕਿ ਉਕਤ ਵਾਰਡਾਂ ਵਿੱਚ ਮੁਢਲੀਆਂ ਸਹੂਲਤਾਂ ਲੋਕਾਂ ਨੂੰ ਦੇਣ ਲਈ ਉਪਰਾਲੇ ਸ਼ੁਰੂ ਹੋਣਗੇ, ਜਿਸ ਦੇ ਤਹਿਤ ਸੜਕਾਂ, ਨਾਲੀਆਂ, ਸੀਵਰੇਜ, ਸਟਰੀਟ ਲਾਈਟਾਂ, ਪਾਰਕਾਂ ਦਾ ਬਿਊਟੀਫਿਕੇਸ਼ਨ, ਪੀਣ ਵਾਲਾ ਸਾਫ ਪਾਣੀ, ਸਫਾਈ ਦੀ ਵਿਵਸਥਾ ਸਮੇਤ ਹੋਰ ਸਾਰੇ ਕੰਮ ਸਿਰਫ 70 ਦਿਨਾਂ ਵਿੱਚ ਪੂਰੇ ਕੀਤੇ ਜਾਣਗੇ ਅਤੇ ਤਿੰਨੇ ਹੀ ਵਾਰਡਾਂ ਨੂੰ ਇਨ੍ਹਾਂ 70 ਦਿਨਾਂ ਵਿੱਚ ਸਮੱਸਿਆ ਮੁਕਤ ਕੀਤਾ ਜਾਵੇਗਾ, ਉਸ ਤੋਂ ਬਾਅਦ ਕੇਂਦਰ ਸਰਕਾਰ ਦੀ ਟੀਮ ਵੱਲੋਂ ਤਿੰਨੇ ਵਾਰਡਾਂ ਵਿੱਚ ਕੀਤੇ ਗਏ ਕੰਮਾਂ ਦੇ ਸਰਵੇ ਕੀਤੇ ਜਾਣਗੇ। ਮੇਅਰ ਸਾਹਿਬ ਨੇ ਦੱਸਿਆ ਕਿ ਜੇਕਰ ਕੀਤੇ ਗਏ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪਾਈ ਜਾਂਦੀ ਹੈ, ਤਾਂ ਸੰਬੰਧਤ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਹੋਵੇਗੀ। ਉੱਥੇ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਅਰ ਸਾਹਿਬ ਦੇ ਯਤਨਾਂ ਸਦਕਾ ਬਠਿੰਡਾ ਨੂੰ ਕ੍ਰਾਈਮ ਅਤੇ ਨਸ਼ਾ ਮੁਕਤ ਕਰਨ ਲਈ ਬਠਿੰਡਾ ਦੇ ਸਾਰੇ 50 ਵਾਰਡਾਂ ਵਿੱਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ

ਇਹ ਵੀ ਪੜ੍ਹੋ ਨਗਰ ਸੁਧਾਰ ਟਰੱਸਟਾਂ ਦੇ ਅਲਾਟੀਆਂ ਲਈ ਗੈਰ-ਨਿਰਮਾਣ ਫੀਸ ਅਤੇ ਬਕਾਇਆ ਅਲਾਟਮੈਂਟ ਰਕਮ ਸਬੰਧੀ ਯਕਮੁਸ਼ਤ ਰਾਹਤ ਨੀਤੀ ਨੂੰ ਦਿੱਤੀ ਪ੍ਰਵਾਨਗੀ: ਡਾ ਰਵਜੋਤ ਸਿੰਘ

ਅਤੇ ਉਸੇ ਲੜੀ ਦੇ ਤਹਿਤ ਮੇਅਰ ਸਾਹਿਬ ਦੇ ਵਾਰਡ ਨੰਬਰ 48 ਵਿੱਚ ਵੀ ਸੀਸੀਟੀਵੀ ਕੈਮਰੇ ਲੱਗਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਟਰਾਈਡੈਂਟ ਇੰਡਸਟਰੀਜ ਦੇ ਸਹਿਯੋਗ ਨਾਲ ਵਾਰਡ ਨੰਬਰ 48 ਦੇ ਹਰ ਗਲੀ, ਹਰ ਨੁੱਕਰ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਇਸ ਪ੍ਰੋਜੈਕਟ ਤੋਂ ਬਾਅਦ ਬਠਿੰਡਾ ਦੇ ਹਰੇਕ ਵਾਰਡ ਨੂੰ ਇਸੇ ਪ੍ਰੋਜੈਕਟ ਦੇ ਤਹਿਤ ਕ੍ਰਾਈਮ ਅਤੇ ਨਸ਼ਾ ਮੁਕਤ ਕੀਤਾ ਜਾਵੇਗਾ। ਇਸ ਦੌਰਾਨ ਅੱਜ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਸ਼੍ਰੀ ਵਿਸ਼ਵਕਰਮਾ ਭਵਨ ਐਂਡ ਟੈਕਨੀਕਲ ਸੁਸਾਇਟੀ, ਆਦਰਸ਼ ਨਗਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਦਾ ਆਯੋਜਨ ਹੋਇਆ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਜੀ ਅਤੇ ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਜੀ ਨੇ ਪਹੁੰਚ ਕੇ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here