ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀ ਏ ਯੂ ਦੇ ਨਵੇਂ ਖੇਤੀ ਵਿਗਿਆਨ ਅਤੇ ਤਕਨੀਕ ਦੇ ਪ੍ਰਦਰਸ਼ਨ ਦੇਖੇ

0
247

Ludhiana News:ਪੀ ਏ ਯੂ ਵਿਖੇ ਅੱਜ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸ਼ੇਸ਼ ਦੌਰੇ ਦੌਰਾਨ ਯੂਨੀਵਰਸਿਟੀ ਵਲੋਂ ਖੇਤੀ ਖੋਜ, ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਵੇਖਿਆ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ. ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਮੁੱਖ ਸਕੱਤਰ ਪੰਜਾਬ, ਸ਼੍ਰੀ ਕੇ ਏ ਪੀ ਸਿਨਹਾ (ਆਈਏਐਸ); ਖੇਤੀਬਾੜੀ ਦੇ ਸਕੱਤਰ ਸ਼੍ਰੀ ਬਸੰਤ ਗਰਗ; ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ, ਸ਼੍ਰੀ ਮਨੀਸ਼ ਸਿਸੋਦੀਆ, ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਪ੍ਰਸ਼ਾਸਕਾਂ ਅਤੇ ਅਧਿਕਾਰੀਆਂ ਦੇ ਨਾਲ ਪੀ ਏ ਯੂ ਦੇ ਅਹੁਦੇਦਾਰਾਂ ਅਤੇ ਵਿਗਿਆਨੀਆਂ ਦੀ ਮੌਜੂਦਗੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਰਹੀ। ਮਹਿਮਾਨਾਂ ਨੇ ਖੇਤੀਬਾੜੀ ਵਿੱਚ ਨਵੀਨ ਰੁਝਾਨਾਂ, ਨੌਜਵਾਨਾਂ ਦੇ ਹੁਨਰ ਵਿਕਾਸ ਦੇ ਨਾਲ ਪੇਂਡੂ ਰੁਜ਼ਗਾਰ ਪੈਦਾ ਕਰਨ ਦੇ ਮੌਕਿਆਂ ਬਾਰੇ ਚਰਚਾ ਕੀਤੀ। ਨਾਲ ਹੀ ਪੀ ਏ ਯੂ ਦੇ ਉੱਚ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਇਕ ਸੰਵਾਦ ਸੈਸ਼ਨ ਹੋਇਆ ਜਿਸ ਵਿਚ ਯੂਨੀਵਰਸਿਟੀ ਦੀਆਂ ਪਸਾਰ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਦੀ ਜਾਣਕਾਰੀ ਵੀ ਵਫ਼ਦ ਨੇ ਹਾਸਿਲ ਕੀਤੀ।ਉੱਚ ਅਧਿਕਾਰੀਆਂ ਦੇ ਇਸ ਮੰਡਲ ਨੇ ਵੱਖ ਵੱਖ ਵਿਭਾਗਾਂ ਵਲੋਂ ਪੇਂਡੂ ਰੁਜ਼ਗਾਰ ਅਤੇ ਖੋਜ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਜਾਨਣ ਲਈ ਖੇਤੀ ਪ੍ਰੋਸੈਸਿੰਗ ਅਤੇ ਉੱਚ ਪੱਧਰੀ ਬਾਇਓਤਕਨਾਲੋਜੀ ਖੋਜਾਂ ਦਾ ਜਾਇਜ਼ਾ ਵੀ ਲਿਆ।ਆਪਣੇ ਭਾਸ਼ਣ ਵਿੱਚ, ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੀ ਏ ਯੂ ਨੇ ਪੰਜਾਬ ਦੇ ਅਰਥਚਾਰੇ ਨੂੰ ਹਰੀ ਕ੍ਰਾਂਤੀ ਰਾਹੀਂ ਨਵੇਂ ਮੁਕਾਮ ਤੇ ਪੁਚਾਇਆ। ਹੁਣ ਖੇਤੀ ਦੇ ਬਦਲਦੇ ਦ੍ਰਿਸ਼ ਵਿਚ ਇਹ ਸੰਸਥਾ ਨਵੇਂ ਪੰਜਾਬ ਦੀ ਨੀਂਹ ਰੱਖ ਰਹੀ ਹੈ। ਇਸ ਲਈ ਯੂਨੀਵਰਸਿਟੀ ਵਲੋਂ ਖੇਤੀ ਉਦਯੋਗ ਅਤੇ ਉੱਦਮ ਲਈ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਪੀ ਏ ਯੂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਪੀਏਯੂ ਦੇ ਸਿਖਲਾਈ ਢਾਂਚੇ ਦੀ ਸਲਾਹੁਤਾ ਕੀਤੀ।

ਇਹ ਵੀ ਪੜ੍ਹੋ  ਵਿਜੀਲੈਂਸ ਦੇ ਸਾਬਕਾ ‘ਚੀਫ਼’ ਦੀ ਮੁਅੱਤਲੀ ’ਤੇ ਕੇਂਦਰੀ ਗ੍ਰਹਿ ਵਿਭਾਗ ਨੇ ਲਗਾਈ ‘ਮੋਹਰ’

ਪੰਜਾਬ ਦੇ ਨੌਜਵਾਨਾਂ ਵਿੱਚ ਉੱਦਮ ਵਿਕਾਸ ਉੱਪਰ ਜ਼ੋਰ ਦਿੰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਸਾਨੂੰ ਨਾ ਸਿਰਫ ਨਵੇਂ ਯੋਗ ਲਈ ਖੇਤੀ ਵਿਗਿਆਨੀ ਚਾਹੀਦੇ ਹਨ ਸਗੋਂ ਖੇਤੀ ਕਰਨ ਵਾਲੇ ਕਿਸਾਨਾਂ ਦੀ ਵੀ ਲੋੜ ਹੈ। ਪੀ ਏ ਯੂ ਇਸ ਕੰਮ ਨੂੰ ਬਾਖੂਬੀ ਅੰਜਾਮ ਦੇ ਰਹੀ ਹੈ।ਮਹਿਮਾਨਾਂ ਨੇ ਸਟਨ ਹਾਊਸ ਵਿਖੇ ਲੱਗੀ ਖੇਤੀ ਉਦਯੋਗ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋ ਕੇ ਪੀਏਯੂ ਦੀਆਂ ਨਵੀਨਤਮ ਖੇਤੀ ਤਕਨਾਲੋਜੀਆਂ ਦਾ ਮੁਜ਼ਾਹਿਰਾ ਦੇਖਿਆ।ਦਿੱਲੀ ਦੇ ਸਾਬਕ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਨੇ ਵੀ ਪੀ ਏ ਯੂ ਦੀਆਂ ਪ੍ਰਦਰਸ਼ਨੀਆਂ ਨੂੰ ਗਹੁ ਨਾਲ ਵੇਖਿਆ ਅਤੇ ਨਵੀਂ ਵਿਗਿਆਨਕ ਲੱਭਤਾਂ ਦੀ ਸ਼ਮੂਲੀਅਤ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ।ਪੀ ਏ ਯੂ ਵਲੋਂ ਖੇਤੀ ਸਿੱਖਿਆ, ਖੋਜ, ਪਸਾਰ ਅਤੇ ਖੇਤੀ ਤਕਨੀਕਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਕੇ ਏ ਪੀ ਸਿਨਹਾ, ਆਈਏਐਸ, ਮੁੱਖ ਸਕੱਤਰ, ਪੰਜਾਬ ਨੇ ਨਵੇਂ ਯੁੱਗ ਦਾ ਹਾਣੀ ਬਣਨ ਲਈ ਸੰਸਾਰ ਪੱਧਰ ਦੀਆਂ ਤਕਨੀਕਾਂ ਨਾਲ ਬਰ ਮੇਚਣ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਵਲੋਂ ਸਵੈ ਮੰਡੀਕਰਨ, ਖੇਤੀ ਕਾਰੋਬਾਰ ਅਤੇ ਉਤਪਾਦ ਨਿਰਮਾਣ ਲਈ ਹੋਰ ਨੌਜਵਾਨਾਂ ਨੂੰ ਸਿੱਖਿਅਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟਿਕਾਊ ਪੇਂਡੂ ਪਰਿਵਰਤਨ ਅਤੇ ਆਮਦਨ ਵਧਾਉਣ ਲਈ ਢੁਕਵਾਂ ਮਾਡਲ ਸਾਮ੍ਹਣੇ ਲਿਆਉਣਾ ਜ਼ਰੂਰੀ ਹੈ।ਸ਼੍ਰੀ ਬਸੰਤ ਗਰਗ ਨੇ ਇਸ ਗੱਲ ਵਿੱਚ ਡੂੰਘੀ ਦਿਲਚਸਪੀ ਦਿਖਾਈ ਕਿ ਕਿਵੇਂ ਬਾਇਓਤਕਨਾਲੌਜੀਕਲ ਤਰੱਕੀ ਫਸਲਾਂ ਦੀ ਲਚਕਤਾ, ਬੀਜ ਦੀ ਗੁਣਵੱਤਾ ਅਤੇ ਬਿਮਾਰੀ-ਮੁਕਤ ਲਾਉਣਾ ਸਮੱਗਰੀ ਤੱਕ ਕਿਸਾਨਾਂ ਦੀ ਪਹੁੰਚ ਨੂੰ ਵਧਾ ਰਹੀ ਹੈ। ਉਨ੍ਹਾਂ ਨੇ ਸਪੀਡ ਬ੍ਰੀਡਿੰਗ ਅਤੇ ਬਦਲਦੇ ਜਲਵਾਯੂ ਅਨੁਸਾਰ ਕਿਸਮਾਂ ਦੀ ਖੋਜ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਪੀਏਯੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।ਪੀ ਏ ਯੂ ਦੇ ਖੋਜ, ਪਸਾਰ ਅਤੇ ਵਿਦਿਅਕ ਢਾਂਚੇ ਦੀ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੰਸਥਾ ਆਪਣੇ ਮੁੱਢ ਤੋਂ ਹੀ ਕਿਸਾਨੀ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਪ੍ਰਤੀਬੱਧ ਹੈ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਤਸਕਰੀ ਗਿਰੋਹ ਦਾ ਪਰਦਾਫਾਸ਼; 10.2 ਕਿਲੋਗ੍ਰਾਮ ਹੈਰੋਇਨ ਸਮੇਤ 3 ਕਾਬੂ

ਉਨ੍ਹਾਂ ਕਿਹਾ ਕਿ ਇਸ ਦੌਰੇ ਨੇ ਪੀਏਯੂ ਦੀਆਂ ਖੇਤੀਬਾੜੀ ਖੋਜ ਅਤੇ ਪੇਂਡੂ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਆਪਕ ਸਮਝ ਪ੍ਰਦਾਨ ਕੀਤੀ ਹੈ । ਖੇਤੀ ਲਈ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਡਾ ਗੋਸਲ ਨੇ ਰਵਾਇਤੀ ਕਾਸ਼ਤਕਾਰੀ ਤੋਂ ਇਲਾਵਾ ਖੇਤੀ ਨੂੰ ਕਾਰੋਬਾਰ ਵਿਚ ਬਦਲਣ ਅਤੇ ਖੇਤੀ ਆਮਦਨ ਦਾ ਮਜ਼ਬੂਤ ਢਾਂਚਾ ਨਿਰਮਾਣ ਕਰਨ ਲਈ ਜਾਰੀ ਖੋਜ ਰੁਚੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਨਵੇਂ ਹੁਨਰਾਂ ਨੂੰ ਅੱਗੇ ਵਧਾਉਣ ਲਈ ਖੇਤੀਬਾੜੀ ਵਿੱਚ ਏਆਈ, ਸੈਂਸਿੰਗ ਸਿਸਟਮ, ਵਾਤਾਵਰਨ ਪੱਖੀ ਖੇਤੀ, ਉੱਦਮ ਅਤੇ ਉਦਯੋਗ ਆਦਿ ਦੇ ਨਾਲ ਨਾਲ ਸੰਯੁਕਤ ਖੇਤੀ ਪ੍ਰਣਾਲੀ ਅੱਜ ਦੇ ਸਮੇਂ ਦੀ ਲੋੜ ਹੈ। ਪੀ ਏ ਯੂ ਦੇ ਅਕੀਦਿਆਂ ਨੂੰ ਦੁਹਰਾਉਂਦਿਆਂ ਵਾਈਸ ਚਾਂਸਲਰ ਨੇ ਹੁਨਰੀ ਅਤੇ ਵਿਗਿਆਨਕ ਕਿਸਾਨ ਦੀ ਨਿਰਮਾਣਕਾਰੀ ਨੂੰ ਅਜੋਕੇ ਸਮੇਂ ਦੀ ਮੰਗ ਆਖਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਵਿਚਾਰ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਮੰਤਵ ਪੰਜਾਬ ਦੀ ਖੇਤੀ ਦਾ ਸਰਵਪੱਖੀ ਵਿਕਾਸ ਹੈ।ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ , ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ ਲੱਗੀਆਂ ਪ੍ਰਦਰਸ਼ਨੀਆਂ ਨੇ ਖੇਤੀਬਾੜੀ ਵਿੱਚ ਖੋਜ, ਨਵੀਨਤਾ, ਅਕਾਦਮਿਕ, ਪਸਾਰ ਸੇਵਾਵਾਂ ਅਤੇ ਉਦਯੋਗਾਂ ਦੀ ਸ਼ੁਰੂਆਤ ਕਰਨ ਦੇ ਖੇਤਰ ਵਿਚ ਪੀਏਯੂ ਦੀਆਂ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ।ਫੂਡ ਇਨਕਿਊਬੇਸ਼ਨ ਸੈਂਟਰ ਵਿਖੇ ਡਾ. ਸਵਿਤਾ ਸ਼ਰਮਾ ਨੇ ਭੋਜਨ ਪ੍ਰੋਸੈਸਿੰਗ ਅਤੇ ਪੋਸ਼ਣ ਸੁਰੱਖਿਆ ਵਿੱਚ ਉੱਦਮ ਦੇ ਮੌਕਿਆਂ ਬਾਰੇ ਗੱਲ ਕੀਤੀ । ਡਾ. ਰੁਪਿੰਦਰ ਕੌਰ ਨੇ ਸ੍ਕਿੱਲ ਡਿਵੈਲਪਮੈਂਟ ਸੈਂਟਰ ਵਿਚ ਨੌਜਵਾਨਾਂ ਅਤੇ ਪੇਂਡੂਆਂ ਲਈ ਖੇਤੀਬਾੜੀ-ਅਧਾਰਤ ਹੁਨਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਪੀਏਯੂ ਦੀ ਭੂਮਿਕਾ ਦਾ ਪ੍ਰਦਰਸ਼ਨ ਕੀਤਾ।ਇਸ ਉੱਚ ਪੱਧਰੀ ਵਫ਼ਦ ਨੇ ਯੂਨੀਵਰਸਿਟੀ ਦੇ ਮੁੱਖ ਕੇਂਦਰਾਂ ਦਾ ਵੀ ਦੌਰਾ ਕੀਤਾ।

ਇਹ ਵੀ ਪੜ੍ਹੋ  ਪੰਜਾਬ ਵਿੱਚ ਸਿੱਖਿਆ ਕ੍ਰਾਂਤੀ:’ਆਪ’ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਰਿਕਾਰਡ ਨਤੀਜੇ:ਮੁੱਖ ਮੰਤਰੀ ਮਾਨ

ਐਗਰੋ-ਪ੍ਰੋਸੈਸਿੰਗ ਕੰਪਲੈਕਸ ਤੋਂ ਇਲਾਵਾ ਵਢਾਈ ਉਪਰੰਤ ਉਤਪਾਦ ਨਿਰਮਾਣ ਤਕਨੀਕਾਂ ਅਤੇ ਨਵੇਂ ਬਾਇਓਤਕਨਾਲੋਜੀ ਦੇ ਨਾਲ ਨਾਲ ਨਵੀਂ ਕਿਸਮ ਸੁਧਾਰ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਦੇ ਮਾਹਿਰ ਡਾ. ਤਰਸੇਮ ਚੰਦ , ਡਾ. ਪਰਵੀਨ ਛੂਨੇਜਾ, ਡਾ. ਧਰਮਿੰਦਰ ਭਾਟੀਆ, ਡਾ. ਯੋਗੇਸ਼ ਵਿਕਲ ਅਤੇ ਡਾ. ਗੁਰਉਪਕਾਰ ਸਿੰਘ ਨੇ ਹਾਜ਼ਿਰ ਲੋਕਾਂ ਨੂੰ ਨਵੇਂ ਕਾਰਜਾਂ ਤੋਂ ਜਾਣੂ ਕਰਵਾਇਆ।ਦੌਰੇ ਦੇ ਅੰਤ ਤੇ ਡਾ ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿਖੇ ਵਿਚਾਰ ਚਰਚਾ ਸੈਸ਼ਨ ਹੋਇਆ। ਇਸ ਦੌਰਾਨ ਖੇਤੀ ਤੋਂ ਰੁਜ਼ਗਾਰ ਪੈਦਾ ਕਰਨ ਲਈ ਪੇਂਡੂ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਬਾਰੇ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿਚ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਆਈਏਐਸ, ਪ੍ਰਮੁੱਖ ਸਕੱਤਰ, ਭੋਜਨ ਪ੍ਰੋਸੈਸਿੰਗ, ਪੰਜਾਬ; ਸ਼੍ਰੀਮਤੀ ਅਲਕਨੰਦਾ ਦਿਆਲ, ਆਈਏਐਸ, ਪ੍ਰਮੁੱਖ ਸਕੱਤਰ, ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ; ਸ਼੍ਰੀ ਅਜੀਤ ਬਾਲਾਜੀ ਜੋਸ਼ੀ, ਆਈਏਐਸ, ਪ੍ਰਸ਼ਾਸਕੀ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੰਜਾਬ; ਸ਼੍ਰੀ ਮੁਹੰਮਦ ਤਾਇਬ, ਆਈਏਐਸ ਪ੍ਰਸ਼ਾਸਕੀ ਸਕੱਤਰ ਬਾਗਬਾਨੀ, ਪੰਜਾਬ; ਸ਼੍ਰੀਮਤੀ ਵਰਜੀਤ ਵਾਲੀਆ, ਆਈਏਐਸ, ਡਿਪਟੀ ਕਮਿਸ਼ਨਰ, ਰੂਪਨਗਰ; ਸ਼੍ਰੀਮਤੀ ਜਸਵੰਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ; ਸ਼੍ਰੀਮਤੀ ਸ਼ੈਲੇਂਦਰ ਕੌਰ, ਡਾਇਰੈਕਟਰ ਬਾਗਬਾਨੀ, ਪੰਜਾਬ; ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ; ਡਾ. ਨਚੀਕੇਤ ਕੋਤਵਾਲੀਵਾਲੇ, ਡਾਇਰੈਕਟਰ, ਆਈਸੀਏਆਰ-ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਤਕਨਾਲੋਜੀ (ਸੀਆਈਪੀਐਚਈਟੀ); ਡਾ. ਪਰਵੇਂਦਰ ਸ਼ਿਓਰਾਨ, ਡਾਇਰੈਕਟਰ, ਆਈ.ਸੀ.ਏ.ਆਰ.-ਅਟਾਰੀ; ਡਾ. ਬੀ.ਵੀ.ਸੀ. ਮਹਾਜਨ, ਡਾਇਰੈਕਟਰ, ਪੰਜਾਬ ਬਾਗਬਾਨੀ ਪੋਸਟਹਾਰਵੈਸਟ ਟੈਕਨਾਲੋਜੀ ਸੈਂਟਰ ; ਡਾ. ਕੰਵਰ ਬਰਜਿੰਦਰ ਸਿੰਘ, ਡਾਇਰੈਕਟਰ, ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ ਅਤੇ ਡਾ. ਬ੍ਰਿਜੇਂਦਰ ਪਟੇਰੀਆ, ਡਾਇਰੈਕਟਰ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਸ਼ਾਮਿਲ ਸਨ।ਇਸ ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here