ਕੌਂਸਲਰ ਵਿਚ-ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ’ਚ
ਬਠਿੰਡਾ, 21 ਸਤੰਬਰ: ਸਥਾਨਕ ਸ਼ਹਿਰ ਦੇ ਮਾਲ ਰੋਡ ਉੱਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਮਲਟੀ ਲੈਵਲ ਕਾਰ ਪਾਰਕਿੰਗ ਦੇ ਠੇਕੇਦਾਰ ਦੀ ਟੋਹ ਵੈਨ ਨੂੰ ਲੈ ਕੇ ਚੱਲਿਆ ਆ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ੁਕਰਵਾਰ ਨੂੰ ਇਸ ਮੁੱਦੇ ਦੇ ਹੱਲ ਲਈ ਨਗਰ ਨਿਗਮ ਦਫਤਰ ਦੇ ਮੀਟਿੰਗ ਹਾਲ ਵਿੱਚ ਕੌਂਸਲਰਾਂ ਅਤੇ ਸ਼ਹਿਰ ਦੇ ਵਪਾਰੀਆਂ ਵਿਚਕਾਰ ਹੋਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਵਪਾਰੀ ਇਸ ਟੋਅ ਵੈਨ ਨੂੰ ਬੰਦ ਕਰਵਾਉਣ ਲਈ ਡਟੇ ਰਹੇ। ਜਦੋਂਕਿ ਕੋਂਸਲਰਾਂ ਦੀ ਟੀਮ ਵਪਾਰੀਆਂ ਨੂੰ ਮਨਾਉਣ ਵਿਚ ਜੁਟੀ ਰਹੀ। ਮੀਟਿੰਗ ਵਿਚ ਸ਼ਾਮਲ ਸਾਰੇ ਬਜ਼ਾਰਾਂ ਦੇ ਨੁਮਾਇੰਦਿਆਂ ਵਲੋਂ ਨਗਰ ਨਿਗਮ ਅੱਗੇ ਫੇਰ ਇੱਕੋ ਹੀ ਮੰਗ ਰੱਖੀ ਗਈ ਕਿ ਟੋਹ ਵੈਨਾਂ ਹਮੇਸ਼ਾ ਲਈ ਬੰਦ ਕੀਤੀਆਂ ਜਾਣ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਾਰੇ ਬਜਾਰਾਂ ਅਤੇ ਸ਼ਹਿਰਵਾਸੀਆਂ ਵਲੋਂ ਦੁਬਾਰਾ ਸੰਘਰਸ਼ ਕਰਨ ਲਈ ਮਜ਼ਬੂਰਨ ਸੜਕਾਂ ਉੱਪਰ ਉਤਰਨਾ ਪਵੇਗਾ ਅਤੇ ਨਾਲ ਹੀ ਵਪਾਰੀਆਂ ਵੱਲੋਂ ਤਿਊਹਾਰਾਂ ਮੌਕੇ ਬਜ਼ਾਰ ਬੰਦ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ।
ਪਾਵਰਕਾਮ ਦੇ ਮੁਲਾਜਮ ਦੀ ਬਦਲੀ ਦੇ ਨਾਂ ’ਤੇ ਚੈਕ ਰਾਹੀਂ ਰਿਸ਼ਵਤ ਲੈਣ ਵਾਲੀ ਔਰਤ ਵਿਜੀਲੈਂਸ ਵੱਲੋਂ ਕਾਬੂ, ਸਾਥੀ ਫ਼ਰਾਰ
ਇਸ ਮੌਕੇ ਤੇ ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ, ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਮਿਤ ਕਪੂਰ, ਜਨਰਲ਼ ਸਕੱਤਰ ਪ੍ਰਮੋਦ ਜੈਨ, ਸਰਾਫਾ ਐਸੋਸੀਏਸ਼ਨ ਦੇ ਦਵਰਜੀਤ ਠਾਕੁਰ, ਧੋਬੀ ਬਜਾਰ ਦੇ ਸ਼ੰਟੀ, ਵਿਨੋਦ ਕੁਮਾਰ ਤੋਂ ਅਲਾਵਾ ਰਾਜੀਵ ਕੁਮਾਰ, ਵਿਕਾਸ ਜੈਨ, ਪ੍ਰਦੀਪ ਧਾਰੀਵਾਲ, ਸੰਜੀਵ ਕੁਮਾਰ, ਸੋਨੂੰ ਮਹੇਸ਼ਵਰੀ, ਵਿਨੋਦ ਗੋਇਲ, ਰਾਜਿੰਦਰ ਗੋਇਲ, ਅਨੀਸ਼ ਜੈਨ, ਸੋਨੂ ਓਬਰਾਏ, ਮਨੀਤ ਗੁਪਤਾ, ਸੰਦੀਪ ਗਰਗ, ਵਰੁਣ ਗੁਪਤਾ, ਰਿਸ਼ਬ ਗੋਇਲ, ਗੋਰਾ ਲਾਲ ਬਾਂਸਲ, ਸੁਨੀਲ ਗੁਪਤਾ, ਸੁਨੀਲ ਜੈਨ, ਗੁਰਜੀਤ ਸਿੰਘ, ਜਤਿੰਦਰ ਕੁਮਾਰ, ਗੌਤਮ ਸ਼ਰਮਾ ਸਮੇਤ ਕਈ ਦੁਕਾਨਦਾਰ ਹਾਜਰ ਸਨ।ਦਸਣਾ ਬਣਦਾ ਹੈ ਕਿ ਲੰਘੀ 13 ਅਗਸਤ ਤੋਂ ਇਸ ਮੁੱਦੇ ਨੂੰ ਲੈ ਕੇ ਵਪਾਰੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤੇ 15 ਅਗਸਤ ਨੂੰ ਬਜ਼ਾਰ ਬੰਦ ਕਰਕੇ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਦੌਰਾਨ ਤਤਕਾਲੀ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਪ੍ਰਾਈਵੇਟ ਠੇਕੇਦਾਰ ਦੀਆਂ ਟੋਹ ਵੈਨਾਂ ਨੂੰ ਨਗਰ ਨਿਗਮ ਨੇ ਆਪਣੇ ਹੱਥ ਲੈ ਲਿਆ ਸੀ ਤੇ ਹੁਣ ਵਪਾਰੀਆਂ ਨੇ ਇਹ ਟੋਹ ਵੈਨਾਂ ਬੰਦ ਕਰਕੇ ਟਰੈਫ਼ਿਕ ਦੀ ਜਿੰਮੇਵਾਰੀ ਪੁਲਿਸ ਨੂੰ ਦੇਣ ਦੀ ਮੰਗ ਕੀਤੀ ਹੈ।