ਮਹਾਰਾਸ਼ਟਰ ’ਚ ਰੇਲ ਹਾਦਸਾ; ਇੱਕ ਟਰੇਨ ਤੋਂ ਉਤਰੇ ਯਾਤਰੂਆਂ ਨੂੰ ਦੂਜੀ ਟਰੇਨ ਨੇ ਕੁਚਲਿਆਂ, 11 ਮੌ+ਤਾਂ

Date:

spot_img

ਮੁੰਬਈ, 22 ਜਨਵਰੀ: ਸੂਬੇ ਦੇ ਜਲਗਾਓ ਖੇਤਰ ’ਚ ਅੱਜ ਬੁੱਧਵਾਰ ਸ਼ਾਮ ਵਾਪਰੇ ਇੱਕ ਦਰਦਨਾਕ ਰੇਲ ਹਾਦਸੇ ਵਿਚ 11 ਯਾਤਰੀਆਂ ਦੀ ਮੌਤ ਹੋਣ ਅਤੇ ਚਾਰ ਦਰਜ਼ਨ ਤੋਂ ਵੱਧ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਇੱਕ ਟਰੇਨ ’ਚ ਉਤਰੇ ਯਾਤਰੀਆਂ ਨੂੰ ਦੂਜੀ ਟਰੇਨ ਦੁਆਰਾ ਕੁਚਲਣ ਕਾਰਨ ਵਾਪਰਿਆਂ ਹੈ। ਪਹਿਲੀ ਟਰੇਨ ਦੇ ਡੱਬੇ ’ਚ ਅੱਗ ਲੱਗਣ ਦੀ ਅਫ਼ਵਾਹ ਫੈਲਣ ਕਾਰਨ ਯਾਤਰੀਆਂ ਨੇ ਚੱਲਦੀ ਰੇਲ ਗੱਡੀ ਨੂੰ ਚੈਨ ਖਿੱਚ ਕੇ ਰੋਕ ਲਿਆ ਤੇ ਮੁੜ ਟਰੇਨ ਦੇ ਹੋਲੀ ਹੁੰਦੇ ਹੀ ਉਸਦੇ ਵਿਚੋਂ ਛਾਲਾਂ ਮਾਰ ਦਿੱਤੀਆਂ।

ਇਹ ਵੀ ਪੜ੍ਹੋ ਪਾਸਲਾ ਵੱਲੋਂ ਦੇਸ਼ ਦੀ ਸੁਤੰਤਰਤਾ ਅਤੇ ਏਕਤਾ ਅਖੰਡਤਾ ਭੰਗ ਕਰਨ ਦੇ ਆਰ.ਐਸ.ਐਸ-ਭਾਜਪਾ ਦੇ ਮਨਸੂਬੇ ਪਛਾੜਣ ਦਾ ਸੱਦਾ  

ਇਸ ਦੌਰਾਨ ਦੂਜੀ ਪਟੜੀ ’ਤੇ ਇੱਕ ਹੋਰ ਟਰੇਨ ਆ ਗਈ, ਜਿਸਨੇ ਪਹਿਲੀ ਟਰੇਨ ਵਿਚ ਉਤਰ ਕੇ ਪਟੜੀ ’ਤੇ ਉਲਝੇ ਯਾਤਰੂਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਪਚੋਰਾ ਸਟੇਸ਼ਨ ਦੇ ਕੋਲ ਮਹੇਜੀ ਅਤੇ ਪਰਧਾਦੇ ਵਿਚਕਾਰ ਵਾਪਰਿਆਂ। ਜਿਸ ਗੱਡੀ ਵਿਚੋਂ ਯਾਤਰੂ ਅੱਗ ਦੀ ਅਫ਼ਵਾਹ ਕਾਰਨ ਉੱਤਰੇ ਸਨ, ਉਹ ਪੁਸ਼ਪਕ ਐਕਸਪ੍ਰੈਸ ਲਖਨਊ ਤੋਂ ਮੁੰਬਈ ਜਾ ਰਹੀ ਸੀ ਜਦੋਂਕਿ ਦੂਜੇ ਟਰੇਨ, ਜਿਸਦੇ ਹੇਠਾਂ ਆਉਣ ਕਾਰਨ ਯਾਤਰੀਆਂ ਦੀ ਮੌਤ ਹੋਈ, ਉਹ ਕਰਨਾਟਕ ਐਕਸਪ੍ਰੈਸੀ, ਜੋਕਿ ਯਸ਼ਵੰਤਪੁਰ ਤੋਂ ਹਜ਼ਰਤ ਨਿਜ਼ਾਮੂਦੀਨ ਜਾ ਰਹੀ ਸੀ।

ਇਹ ਵੀ ਪੜ੍ਹੋ ਕਿਸਾਨ ਸੰਘਰਸ਼; ਪ੍ਰਸ਼ਾਸਨ ਵੱਲੋਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ 8-8 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਬਾਅਦ ਮੋਰਚਾ ਸਮਾਪਤ

ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਡੱਬੇ ਵਿਚ ਅੱਗ ਲੱਗਣ ਤੋਂ ਬਾਅਦ ਜਦ ਟਰੇਨ ਹੋਲੀ ਹੋਈ ਤਾਂ ਯਾਤਰੀਆਂ ਨੇ ਉਸਦੇ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾਂ ਨੂੰ ਇਸ ਕਾਹਲ ਵਿਚ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਟਰੇਨ ਦਾ ਪਤਾ ਹੀ ਨਹੀਂ ਚੱਲ ਸਕਿਆ। ਹਾਲਾਂਕਿ ਇਹ ਵੀ ਪਤਾ ਚੱਲਿਆ ਹੈ ਕਿ ਡੱਬੇ ਵਿਚ ਅੱਗ ਨਹੀਂ ਲੱਗੀ ਸੀ, ਬਲਕਿ ਕਿਸੇ ਤਕਨੀਕੀ ਕਾਰਨ ਕਰਕੇ ਕੁੱਝ ਚੰਗਿਆੜੀਆਂ ਹੀ ਨਿਕਲੀਆਂ ਸਨ, ਜਿਸਤੋਂ ਯਾਤਰੂ ਡਰ ਗਏ। ਘਟਨਾ ਦਾ ਪਤਾ ਲੱਗਦੇ ਹੀ ਰੇਲਵੇ, ਸਿਵਲ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੀਆਂ ਟੀਮ ਮੌਕੇ ’ਤੇ ਪੁੱਜੀਆਂ। ਰੇਲਵੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...