ਕਾਨਪੁਰ, 17 ਅਗਸਤ: ਪਿਛਲੇ ਕੁੱਝ ਮਹੀਨਿਆਂ ਤੋਂ ਦੇਸ ਭਰ ਵਿਚ ਰੇਲ ਹਾਦਸਿਆਂ ਦੀ ਗਿਣਤੀ ਅਚਾਨਕ ਲਗਾਤਾਰ ਵਧਣ ਲੱਗੀ ਹੈ। ਹਾਲੇ ਦੋ ਦਿਨ ਪਹਿਲਾਂ ਮੁੰਬਈ ਡਬਲ ਡੇਕਰ ਰੇਲ ਗੱਡੀ ਦੇ ਦੋ ਹਿੱਸਿਆਂ ਵਿਚ ਵੰਡੇ ਜਾਣ ਦੀਆਂ ਖ਼ਬਰਾਂ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਬੀਤੀ ਰਾਤ ਕਰੀਬ ਢਾਈ ਵਜੇਂ ਕਾਨਪੁਰ ’ਚ ਇੱਕ ਹੋਰ ਰੇਲ ਗੱਡੀ ਪਟੜੀ ਤੋਂ ਉਤਰ ਗਈ। ਹਾਲਾਂਕਿ ਗੱਡੀ ਦੀ ਸਪੀਡ ਘੱਟ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪ੍ਰੰਤੂ ਇਸਦੇ ਨਾਲ ਨਾ ਸਿਰਫ਼ ਯਾਤਰੀਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਬਲਕਿ ਇਸ ਰੂਟ ’ਤੇ ਗੁਜ਼ਰਨ ਵਾਲੀਆਂ ਕਈ ਹੋਰ ਰੇਲ ਗੱਡੀਆਂ ਨੂੰ ਵੀ ਰੱਦ ਕਰਨਾ ਪਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ
ਫ਼ਿਲਹਾਲ ਰੇਲਵੇ ਵਿਭਾਗ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਸਾਬਰਮਤੀ ਐਕਸਪ੍ਰੈਸ ਗੱਡੀ ਵਾਰਾਨਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਇਸ ਦੌਰਾਨ ਜਦ ਰਾਤ ਢਾਈ ਵਜਂੇ ਕਾਨਪੁਰ ਕੋਲ ਪੁੱਜੀ ਤਾਂ ਅਚਾਨਕ ਰੇਲ ਪਟੜੀ ’ਤੇ ਪੱਥਰ ਆ ਜਾਣ ਕਾਰਨ ਇਸਦੇ 22 ਡੱਬੇ ਪਟੜੀ ਤੋਂ ਉੱਤਰ ਗਏ। ਘਟਨਾ ਕਾਰਨ ਕੋਹਰਾਮ ਮਚ ਗਿਆ ਤੇ ਕਈ ਯਾਤਰੀਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਦੌਰਾਨ ਇਸ ਲਾਈਨ ’ਤੇ ਆਉਣ ਵਾਲੀਆਂ 6 ਗੱਡੀਆਂ ਨੂੰ ਰੱਦ ਕਰਨਾ ਪਿਆ ਤੇ 3 ਦੇ ਰੂਟ ਬਦਲੇ ਗਏ।