Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਰੇਲਵੇ ਪਟੜੀ ’ਤੇ ਖਿੱਲਰੀ ਰੇਲ ਗੱਡੀ, ਇੰਜਨ ਤੇ ਡੱਬੇ ਹੋਏ ਅਲੱਗ-ਅਲੱਗ

ਮੁੰਬਈ, 6 ਜੁਲਾਈ: ਪਿਛਲੇ ਦਿਨੀਂ ਪੱਛਮੀ ਬੰਗਾਲ ਦੇ ਵਿਚ ਇੱਕ ਵੱਡਾ ਰੇਲਵੇ ਹਾਦਸਾ ਹੋਣ ਕਾਰਨ ਦਰਜ਼ਨਾਂ ਮੁਸਾਫ਼ਰਾਂ ਦੀ ਜਾਨ ਜਾਣ ਦਾ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ ਸੀ ਕਿ ਅੱਜ ਮੁੰਬਈ ਦੇ ਵਿਚ ਇੱਕ ਰੇਲ ਗੱਡੀ ਪਟੜੀ ’ਤੇ ਤੁਰੀ ਜਾਂਦੀ ਹੀ ਖਿੱਲਰ ਗਈ। ਪੰਚਵਟੀ ਐਕਸਪ੍ਰੈਸ ਦੇ ਨਾਂ ਨਾਲ ਜਾਣੀ ਜਾਂਦੀ ਇਸ ਟਰੇਨ ਦਾ ਇੰਜਨ ਤੇ ਇੱਕ ਬੋਗੀ ਅਲੱਗ ਹੋ ਕੇ ਤੇ ਦੂਜੇ ਡੱਬੇ ਅਲੱਗ ਹੋ ਗਏ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਅਲੱਗ ਹੋਣ ਤੋਂ ਥੋੜੀ ਦੇਰ ਬਾਅਦ ਡੱਬੇ ਦੂਜੇ ਪਾਸੇ ਨੂੰ ਚੱਲਣ ਲੱਗੇ।

ਮੰਦਭਾਗੀ ਖ਼ਬਰ: ਬਿਜਲੀ ਸਪਲਾਈ ‘ਚ ਫਾਲਟ ਦੂਰ ਕਰਦੇ ਮੁਲਾਜ਼ਮ ਦੀ ਹੋਈ ਮੌਤ 

ਇਸ ਦਾ ਪਤਾ ਲੱਗਦੇ ਹੀ ਲੋਕੋ ਪਾਇਲਟ ਨੇ ਇੰਜਨ ਨੂੰ ਬਰੇਕ ਲਗਾ ਕੇ ਰੋਕ ਲਿਆ ਤੇ ਡੱਬੇ ਵੀ ਥੋੜੀ ਦੂਰ ਜਾ ਕੇ ਰੁਕ ਗਏ। ਮੁੜ ਦੋਨਾਂ ਨੂੰ ਜੋੜ ਕੇ ਚਲਾਇਆ ਗਿਆ। ਇਹ ਘਟਨਾ ਮੁੰਬਈ ਦੇ ਸਿਤਾਰਾ ਰੇਲਵੇ ਸਟੇਸ਼ਨ ਨਜਦੀਕ ਵਾਪਰੀ। ਦਸਿਆ ਜਾ ਰਿਹਾ ਕਿ ਇਹ ਰੇਲ ਗੱਡੀ ਮੁੁੰਬਈ ਤੋਂ ਪੰਚਵਟੀ ਨੂੰ ਜਾ ਰਹੀ ਸੀ। ਉਧਰ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਲੱਗ ਕਿਵੇਂ ਹੋਏ ਤੇ ਇਸ ਵਿਚ ਕਿਸੇ ਦੀ ਲਾਪਰਵਾਹੀ ਤਾਂ ਨਹੀਂ।

 

Related posts

‘ਆਪ’ ਦੀ ਦਿੱਲੀ ‘ਚ ਉਚ ਪੱਧਰੀ ਮੀਟਿੰਗ, ਪੰਜਾਬ ਲੋਕਸਭਾਂ ਚੋਣਾਂ ਤੇ ਹੋ ਰਹੀ ਚਰਚਾ

punjabusernewssite

ਸਿਆਸੀ ਪਿੜ ’ਚ ਕੁੱਦੀਆਂ ਕਿਸਾਨ ਜਥੇਬੰਦੀਆਂ ਕਿਸਾਨ ਮੋਰਚੇ ਵਿਚੋਂ ਬਾਹਰ

punjabusernewssite

ਹੁਣ ਪਤਨੀ, ਪਤੀ ਦੀ ਥਾਂ ਪੁੱਤਰ ਜਾਂ ਧੀ ਨੂੰ ਵੀ ਦੇ ਸਕਦੀ ਹੈ ਪੈਨਸ਼ਨ ਦਾ ਹੱਕ

punjabusernewssite