ਬਠਿੰਡਾ, 16 ਜਨਵਰੀ: ਸਿਹਤ ਵਿਭਾਗ ਵਲੋਂ ਸਕੂਲਾਂ ਦੇ ਬੱਚਿਆਂ ਵਿੱਚੋਂ ਅਨੀਮੀਆ ਖਤਮ ਕਰਨ ਦੇ ਮਕਸਦ ਨਾਲ ‘ਅਨੀਮੀਆ ਮੁਕਤ ਭਾਰਤ’ ਮੁਹਿੰਮ ਅਧੀਨ ਸਕੂਲੀ ਬੱਚਿਆਂ ਨੂੰ ਅਨੀਮੀਆ ਮੁਕਤ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਅਰਬਨ ਏਰੀਏ ਬਠਿੰਡਾ ਦੇ ਸਰਕਾਰੀ ਅਤੇ ਏਡਿਡ 44 ਸਕੂਲਾਂ ਦੇ ਅਧਿਆਪਿਕਾਂ ਨੂੰ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਟਰੇਨਿੰਗ ਦਿੱਤੀ ਗਈ ਤਾਂ ਜੋ ਉਹ ਸਕੂਲਾਂ ਵਿੱਚ ਜਾ ਕੇ ਬੱਚਿਆਂ ਵਿੱਚ ਅਨੀਮੀਏ ਨੂੰ ਪਹਿਚਾਣ ਸਕਣ ਅਤੇ ਜਲਦੀ ਇਲਾਜ ਕਰਵਾਇਆ ਜਾ ਸਕੇ।
ਸਿਵਲ ਸਰਜ਼ਨ ਨੇ ਪ੍ਰਾਈਵੇਟ ਰੇਡੀਓਲੋਜਿਸਟਾਂ,ਅਲਟਰਾ ਸਾਊਂਡ ਸੈਂਟਰਾਂ ਅਤੇ ਐਕਸਰੇ ਸੈਂਟਰਾਂ ਦੇ ਡਾਕਟਰਾਂ ਨਾਲ ਕੀਤੀ ਮੀਟਿੰਗ
ਇਸ ਸਮੇਂ ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਵਧੀਆਂ ਉਪਰਾਲਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਬਠਿੰਡਾ ਦੇ 691 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਨੋਡਲ ਅਫ਼ਸਰਾਂ (ਵੀਕਲੀ ਆਇਰਨ ਐਂਡ ਫੋਲਿਕ ਐਸਿਡ) ਨੂੰ ਅਨੀਮੀਆ ਸਬੰਧੀ ਟਰੇਨਿੰਗ ਦਿੱਤੀ ਜਾਣੀ ਹੈ। ਇਸ ਮੌਕੇ ਡਾ ਮੀਨਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫਸਰ, ਮਨਫੂਲ ਸਿੰਘ ਕੋਆਰਡੀਨੇਟਰ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ, ਪਵਨਜੀਤ ਕੌਰ ਹਾਜ਼ਰ ਸਨ।
Share the post "ਅਰਬਨ ਏਰੀਆ ਬਠਿੰਡਾ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਟੀਚਰਾਂ ਨੂੰ ਅਨੀਮੀਏ ਸਬੰਧੀ ਦਿੱਤੀ ਟਰੇਨਿੰਗ"