ਚੰਡੀਗੜ੍ਹ, 10 ਦਸੰਬਰ: ਪੰਜਾਬ ਸਰਕਾਰ ਨੇ ਅੱਜ ਦੇਰ ਸਾਮ ਚਾਰ ਦਰਜਨ ਦੇ ਕਰੀਬ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਉਨ੍ਹਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਬਦਲੇ ਗਏ ਅਧਿਕਾਰੀਆਂ ਵਿਚ 4 ਆਈ.ਏ.ਐਸ ਅਤੇ 44 ਪੀਸੀਐਸ ਅਧਿਕਾਰੀ ਸ਼ਾਮਲ ਹਨ। ਇਸਤੋਂ ਇਲਾਵਾ ਇੰਨ੍ਹਾਂ ਵਿਚ ਤਰੱਕੀ ਪਾਉਣ ਵਾਲੇ 14 ਮਾਲ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ।
ਸਰਕਾਰੀ ਅਸਲਾਟਾਂ ਨਾਲ ਵਰਦੀ ’ਚ ਚੋਰੀ ਦੀ ਕੋਸ਼ਿਸ ਕਰਨ ਵਾਲੇ ਬਰਖਾਸਤ ਪੁਲਸੀਏ ਨਿਕਲੇ
ਗੌਰਤਲਬ ਹੈਕਿ ਆਗਾਮੀ ਸਾਲ ਦੌਰਾਨ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕੁੱਝ ਦਿਨ ਪਹਿਲਾਂ ਚੋਣ ਕਮਿਸ਼ਨ ਨੂੰ ਇੰਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕਰਨ ਸਬੰਧੀ ਮੰਨਜੂਰੀ ਲੈਣ ਲਈ ਲਿਸਟ ਭੇਜੀ ਸੀ, ਜਿਸਨੂੰ ਚੋਣ ਕਮਿਸ਼ਨ ਵਲੋਂ ਹਰੀ ਝੰਡੀ ਦੇਣ ਤੋਂ ਬਾਅਦ ਹੁਣ ਇੰਨ੍ਹਾਂ ਅਧਿਕਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਬਦਲੇ ਗਏ ਅਧਿਕਾਰੀਆਂ ਦੀ ਜਾਣਕਾਰੀ ਲੈਣ ਲਈ ਹੇਠ ਦਿੱਤੀ ਲਿਸਟ ਪੜੋ੍: