ਧੁੰਦ ਕਾਰਨ ਟਰੱਕ ਅਤੇ ਸਕੂਲ ਵੈਨ ਦੀ ਹੋਈ ਟੱਕਰ ,ਕਈ ਅਧਿਆਪਕ ਹੋਏ ਜਖਮੀ

Date:

spot_img

Gurdaspur News:ਗੁਰਦਾਸਪੁਰ ਦੇ ਕਲਾਨੌਰ ਰੋਡ ਤੇ ਪਿੰਡ ਬਿਸ਼ਨਕੋਟ ਨੇੜੇ ਧੁੰਦ ਕਾਰਨ ਇਕ ਟਰੱਕ ਅਤੇ ਇੱਕ ਸਕੂਲ ਵੈਨ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਵੈਨ ਵਿੱਚ ਸਵਾਰ ਨੌ ਸਰਕਾਰੀ ਅਧਿਆਪਕ ਜਖਮੀ ਹੋ ਗਏ ਹਨ। ਹਾਦਸੇ ਦੇ ਸਮੇਂ ਵੈਨ ਵਿੱਚ ਲਗਭਗ 15 ਸਰਕਾਰੀ ਅਧਿਆਪਕ ਸਵਾਰ ਸਨ ਜੋ ਪਠਾਨਕੋਟ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਆਪਣੇ ਸਕੂਲਾਂ ਵਿੱਚ ਜਾ ਰਹੇ ਸਨ।ਜ਼ਖਮੀ ਅਧਿਆਪਕਾਂ ਵਿੱਚੋਂ ਇੱਕ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਉਹਨਾਂ ਦੱਸਿਆ ਕਿ ਇੱਕ ਟਰੱਕ ਸਾਹਮਣੇ ਤੋਂ ਆ ਰਿਹਾ ਸੀ ਤੇ ਉਸ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਨੇੜਲੇ ਲੋਕਾਂ ਨੇ ਅਧਿਆਪਕਾਂ ਨੂੰ ਵੈਨ ਵਿੱਚੋਂ ਕੱਢਿਆ ਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਉਹਨਾਂ ਅਧਿਆਪਕਾਂ ਵਿੱਚੋਂ ਚਾਰ ਤੋਂ ਪੰਜ ਅਧਿਆਪਕ ਗੰਭੀਰ ਜ਼ਖਮੀ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related