
Khanna News:ਪੰਜਾਬ ਦੇ ਲੁਧਿਆਣਾ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਹੋਏ ਸੜਕ ਹਾਦਸੇ ‘ਚ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਕਰੇਨ ਅਤੇ ਟਰੈਕਟਰ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਸ਼ਰਾਬ ਨਾਲ ਭਰਿਆ ਟਰੱਕ ਲੈ ਕੇ ਲੁਧਿਆਣਾ ਤੋਂ ਖੰਨਾ ਵੱਲ ਦੇ ਰਸਤੇ ਜਾ ਰਿਹਾ ਸੀ। ਜਦੋਂ ਉਹ ਬੀਜਾ ਚੌਕ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੇ ਦੂਜੇ ਟਰੱਕ ਨਾਲ ਉਸ ਦੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇਨੀ ਜੋਰਦਾਰ ਸੀ ਕਿ ਟਰੱਕ ਦਾ ਅਗਲਾ ਕੈਬਿਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ ਸੜਕ ਹਾਦਸੇ ’ਚ ਹਲਵਾਈ ਦੀ ਹੋਈ ਮੌ+ਤ; ਪੱਟਿਆ ਗਿਆ ਘਰ, ਪਹਿਲਾਂ ਹੋ ਚੁੱਕੀ ਸੀ ਦੋ ਪੁੱਤਾਂ ਦੀ ਮੌ+ਤ
ਬਲਵਿੰਦਰ ਸਿੰਘ ਬਾਹਰ ਨਹੀਂ ਆ ਸਕਿਆ ਅਤੇ ਕੈਬਿਨ ਵਿੱਚ ਫਸ ਜਾਣ ਕਾਰਨ ਉਸਦੀ ਮੌਤ ਹੋ ਗਈ, ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਸੁਖਦੇਵ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ।ਟਰੱਕ ਦੇ ਕੈਬਿਨ ਵਿੱਚ ਫਸੇ ਡਰਾਈਵਰ ਬਲਵਿੰਦਰ ਸਿੰਘ ਦੀ ਲਾਸ਼ ਨੂੰ ਕੱਢਣ ਲਈ ਕਰੇਨ ਅਤੇ ਟਰੈਕਟਰ ਦੀ ਮਦਦ ਲੈਣੀ ਪਈ। ਜਾਂਚ ‘ਚ ਸਾਹਮਣੇ ਆਇਆ ਕਿ ਅੱਗੇ ਜਾ ਰਹੇ ਟਰੱਕ ਦੀ ਰਫ਼ਤਾਰ ਠੀਕ ਸੀ ਪਰ ਬਲਵਿੰਦਰ ਸਿੰਘ ਦੇ ਟਰੱਕ ਦੀ ਰਫਤਾਰ ਬਹੁਤ ਤੇਜ਼ ਸੀ।ਹਾਦਸੇ ਕਾਰਨ ਨੈਸ਼ਨਲ ਹਾਈਵੇ ‘ਤੇ ਰਾਤ ਭਰ ਆਵਾਜਾਈ ਪ੍ਰਭਾਵਿਤ ਰਹੀ।ਨੁਕਸਾਨੇ ਗਏ ਦੋਵੇਂ ਵਾਹਨਾਂ ਨੂੰ ਸਦਰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਕੋਟ ਚੌਂਕੀ ਦੇ ਏਐਸਆਈ ਬਲਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।




