Monday, February 2, 2026

ਟਰੰਪ ਤੇ ਜੇਲੇਂਸਕੀ ਵਿਚਕਾਰ ਤਿੱਖੀ ਬਹਿਸਬਾਜ਼ੀ ਤੇ ਨੌਕ-ਝੋਕ, ਅਮਰੀਕਾ ਨੇ ਦਿੱਤੀ ਨਤੀਜ਼ੇ ਭੁਗਤਣ ਦੀ ਚੇਤਾਵਨੀ

Date:

spot_img

👉ਯੂਰਪ ਤੋਂ ਇਲਾਵਾ ਕੈਨੇਡਾ ਵੀ ਯੂਕਰੇਨ ਦੇ ਹੱਕ ’ਚ ਆਏ
Delhi News: ਪਹਿਲਾਂ ਹੀ ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਂਦੇ ਰੂਸ ਦੇ ਨਾਲ ਸਿੱਧੀ ਲੜਾਈ ’ਚ ਉਲਝੇ ਹੋਏ ਯੂਕਰੇਨ ਦੇ ਲਈ ਹੋਰ ਵੱਡੀਆਂ ਸਮੱਸਿਆਵਾਂ ਖ਼ੜੀਆਂ ਹੋਣ ਜਾ ਰਹੀਆਂ ਹਨ। ਬੀਤੇ ਕੱਲ ਅਮਰੀਕਾ ਦੇ ਨਾਲ ਖਣਿਜ਼ ਪਦਾਰਥਾਂ ਦੇ ਮੁੱਦੇ ’ਤੇ ਸਮਝੋਤਾ ਕਰਨ ਕਏ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਅਤੇ ਡੋਨਲਡ ਟਰੰਪ ਮੀਡੀਆ ਦੇ ਸਾਹਮਣੇ ਆਪਸ ’ਚ ਝਗੜ ਪਏ। ਇਸ ਦੌਰਾਨ ਦੋਨਾਂ ਦੀ ਤਿੱਖੀ ਬਹਿਸਬਾਜ਼ੀ ਤੇ ਨੌਕ-ਝੋਕ ਹੋਈ। ਹਾਲਾਤ ਇੱਥੋਂ ਤੱਕ ਪੁੱਜ ਗਏ ਕਿ ਜੇਲੇਂਸਕੀ ਮੀਟਿੰਗ ਵਿਚਕਾਰ ਛੱਡ ਕੇ ਵਾਪਸ ਆਪਣੇ ਦੇਸ਼ ਚਲੇ ਗਏ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਤਿੰਨ ਮਹੀਨਿਆਂ ਦੀ ਸਮਾਂ-ਸੀਮਾ ਮਿੱਥੀ

ਇਸ ਦੌਰਾਨ ਅਮਰੀਕਾ ਵੱਲੋਂ ਵੀ ਵਿਦੇਸ਼ੀ ਰਾਸ਼ਟਰਪਤੀ ਤੇ ਉਸਦੇ ਸਾਥੀਆਂ ਨੂੰ ਖਾਣਾ ਵੀ ਨਹੀਂ ਖੁਆਇਆ। ਇਸ ਘਟਨਾ ਦੀ ਵੀਡੀਓ ਪੂਰੀ ਦੁਨੀਆ ਵਿਚ ਵਾਈਰਲ ਹੋ ਰਹੀ ਹੈ।ਸੂਚਨਾ ਮੁਤਾਬਕ ਕਰੀਬ 40 ਮਿੰਟ ਦੋਨਾਂ ਵਿਚਕਾਰ ਇਹ ਲੜਾਈ ਚੱਲਦੀ ਰਹੀ। ਘਟਨਾ ਸਮੇਂ ਰਾਸ਼ਟਰਪਤੀ ਟਰੰਪ ਤੋਂ ਇਲਾਵਾ ਉਪ ਰਾਸਟਰਪਤੀ ਵੀ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਯੂਰਪ ਅਤੇ ਅਮਰੀਕਾ ਵਿਚਕਾਰ ਵੀ ਸਬੰਧ ਖ਼ਰਾਬ ਹੋਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਯੂਰਪ ਦੇ ਕਰੀਬ 28 ਦੇਸ਼ ਇਸ ਮਾਮਲੇ ਵਿਚ ਯੂਕਰੇਨ ਦੇ ਹੱਕ ਵਿਚ ਹੋ ਗਏ ਹਨ। ਇਸਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਵੀ ਖੁੱਲ ਕੇ ਯੂਕਰੇਨ ਦੇ ਹੱਕ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਯੂਕਰੇਨ ਦੇ ਹੱਕ ਵਿਚ ਖੜਾ ਹੈ ਕਿਉਂਕਿ ਰੂਸ ਨੇ ਧੱਕੇ ਨਾਲ ਯੂਕਰੇਨ ‘ਤੇ ਕਬਜ਼ਾ ਕੀਤਾ ਹੈ।

ਇਹ ਵੀ ਪੜ੍ਹੋ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਾਰੰਟੀ ਦੇ ਨਾਲ ਸੂਬੇ ਦਾ ਹੋਵੇਗਾ ਤਿੰਨ ਗੁਣਾ ਤੇਜੀ ਨਾਲ ਵਿਕਾਸ

ਇਸ ਸਾਰੇ ਵਿਵਾਦ ਦਾ ਮੁੱਖ ਕਾਰਨ ਇਹ ਹੈ ਕਿ ਅਮਰੀਕਾ ਯੂਕਰੇਨ ਦੇ ਵਿਚ ਕੀਮਤੀ ਖਣਿਜ਼ ਪਦਾਰਥਾਂ ’ਤੇ ਹੱਕ ਹਾਸਲ ਕਰਨਾ ਚਾਹੁੰਦਾ ਹੈ ਪ੍ਰੰਤੂ ਯੂਕਰੇਨ ਇਸਤੋਂ ਪਹਿਲਾਂ ਰੂਸ ਤੋਂ ਆਪਣੇ ਦੇਸ ਦੀ ਸੁਰੱਖਿਆ ਅਮਰੀਕਾ ਕੋਲੋਂ ਚਾਹੁੰਦਾ ਹੈ।ਸੂਚਨਾ ਮੁਤਾਬਕ ਇਸ ਬਹਿਸ ਦੌਰਾਨ ਅਮਰੀਕਾ ਦੇ ਰਾਸਟਰਪਤੀ ਟਰੰਪ ਨੇ ਦੋਸ਼ ਲਗਾਇਆ ਕਿ ਜੇਲੇਂਸਕੀ ਉਨ੍ਹਾਂ ਦੇ ਦੇਸ਼ ਦਾ ਧੰਨਵਾਦ ਵੀ ਨਹੀਂ ਕਰ ਰਿਹਾ, ਜਿਸਨੇ ਉਨ੍ਹਾਂ ਨੂੰ 350 ਬਿਲੀਅਨ ਡਾਲਰ ਦਿੱਤੇ ਗਏ ਅਤੇ ਨਾਲ ਹੀ ਅਮਰੀਕੀ ਫ਼ੌਜੀ ਸਹਾਇਤਾ ਦਿੱਤੀ ਗਈ , ਜਿਸਦੇ ਨਾਲ ਉਹ ਰੂਸ ਦੇ ਨਾਲ ਲੜਣ ਦੇ ਕਾਬਲ ਹੋਸਕਿਆ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਨੇ ਆਪਣੇ ਪੱਧਰ ’ਤੇ ਸਾਉਂਦੀ ਅਰਬ ਵਿਚ ਰੂਸ ਦੇ ਨਾਲ ਯੂਕਰੇਨ ਜੰਗ ਦੇ ਮੁੱਦੇ ’ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਜਿਸਦਾ ਯੂਕਰੇਨ ਤੇ ਯੂਰਪ ਵੱਲੋਂ ਵਿਰੋਧ ਕੀਤਾ ਜਾ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...