ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਦੋ ਰੋਜਾ “ਆਇਡੀਆਥੋਨ 2024” ਦਾ ਆਯੋਜਨ

0
21

ਤਲਵੰਡੀ ਸਾਬੋ, 27 ਨਵੰਬਰ :ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਈ.ਆਈ.ਸੀ. ਦੇ ਬੈਨਰ ਹੇਠ ਫੈਕਲਟੀ ਆਫ਼ ਐਗਰੀਕਲਚਰ ਤੇ ਐਸ.ਆਈ.ਐਚ ਸੈੱਲ ਵੱਲੋਂ ਆਈ.ਕਿਉ.ਏ.ਸੀ. ਅਤੇ ਸੀ.ਆਈ.ਕਿਉ.ਏ. ਵੱਲੋਂ ਦੋ ਰੋਜਾ ਆਇਡੀਆਥੋਨ 2024 ਦਾ ਆਯੋਜਨ ਵਰਸਿਟੀ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿੱਦਿਅਕ ਅਦਾਰਿਆਂ ਦੀਆਂ 24 ਟੀਮਾਂ ਨੇ ਹਿੱਸਾ ਲਿਆ।ਇਸ ਮੌਕੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ.(ਡਾ.) ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਨਵੀਂ ਤਕਨੀਕ ਅਤੇ ਖੋਜ ਕਾਰਜ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ 20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ

ਇਸ ਲਈ ਨੌਜਵਾਨ ਵਿਦਿਆਰਥੀ ਆਪਣੇ ਨਵੇਂ ਆਇਡੀਆ ਤੇ ਖੋਜਾਂ ਦੁਆਰਾ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਇਸ ਲਈ ਖੇਤੀ ਵਿੱਚ ਵਿਕਾਸ ਅਤੇ ਖੋਜ ਦੀਆਂ ਬਹੁਤ ਸੰਭਾਵਨਾਵਾਂ ਹਨ, ਸੋ ਨਵੀਆਂ ਖੋਜਾਂ ਰਾਹੀਂ ਇਸ ਖੇਤਰ ਵਿੱਚ ਰੁਜ਼ਗਾਰ ਦੇ ਕਈ ਨਵੇਂ ਰਸਤੇ ਖੁੱਲ੍ਹਦੇ ਹਨ ਅਤੇ ਸਵੈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਨਵੀਨਤਾਕਾਰੀ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਸਕਦੀ ਹੈ।ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਵਿਕਾਸ ਗੁਪਤਾ ਕਨਵੀਨਰ ਆਈ.ਆਈ.ਸੇ, ਡਾ. ਸੰਦੀਪ ਸ਼ਰਮਾ, ਡਾ. ਦਿਨੇਸ਼ ਕੁਮਾਰ ਤੇ ਡਾ. ਸ਼ਾਲੂ ਕੁਆਰਡੀਨੇਟਰ ਨੇ ਦੱਸਿਆ

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ; ਦੋ ਪਿਸਤੌਲਾਂ ਬਰਾਮਦ

ਕਿ ਰਾਹੁਲ ਮੰਨਾ ਤੇ ਮੁਜਾਮਿਲ ਸ਼ਕੀਲ ਜੀ.ਕੇ.ਯੂ. ਦੀ ਟੀਮ ਨੇ ਈਕੋ ਫਰੈਸ਼ ਸਮਾਰਟ ਇੰਡੀਕੇਟਰ ਪੈਕੇਜ਼ਿੰਗ ਵਿਸ਼ੇ ਤੇ ਪ੍ਰੈਜੇਨਟੇਸ਼ਨ ਤੇ 2100 ਰੁਪਏ ਦਾ ਪਹਿਲਾ ਨਗਦ ਇਨਾਮ ਹਾਸਿਲ ਕੀਤਾ। ਲਵਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ, ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਉਟ ਦਿਉਣ ਦੀ ਟੀਮ ਨੇ ਦੂਜਾ 1100 ਰੁਪਏ ਦਾ ਨਗਦ ਇਨਾਮ ਹਾਸਿਲ ਕੀਤਾ। ਇਸ ਟੀਮ ਨੇ ਫਲਦਾਰ ਬੂਟਿਆਂ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਫਰੂਟ ਐਕਸਟਰਕਟ ਦੇ ਇਸਤੇਮਾਲ ਰਾਹੀਂ ਉਨ੍ਹਾਂ ਦੀ ਰੋਕਥਾਮ ਦਾ ਆਇਡੀਆ ਦਿੱਤਾ। ਇਨਾਮ ਵੰਡ ਸਮਾਰੋਹ ਵਿੱਚ ਡਾ. ਅਮ੍ਰਿਤਪਾਲ ਸਿੰਘ ਬਰਾੜ, ਡੀਨ ਫੈਕਲਟੀ ਆਫ਼ ਐਗਰੀਕਲਚਰ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਆਯੋਜਕਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

 

LEAVE A REPLY

Please enter your comment!
Please enter your name here