ਬਠਿੰਡਾ ਦੀ ITI ਇਲਾਕੇ ’ਚੋਂ CIA Staff-2 ਨੇ I-20 ਕਾਰ ਸਹਿਤ ਚੁੱਕੇ ਦੋ ਨਸ਼ਾ ਤਸਕਰ

Date:

spot_img

👉150 ਗ੍ਰਾਂਮ ਹੈਰੋਇਨ ਬਰਾਮਦ, ਤਰਨਤਾਰਨ ਤੋਂ ਲੈ ਕੇ ਆਏ ਸਨ ਹੈਰੋਇਨ
Bathinda News:ਬੀਤੀ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼ -2 ਦੀ ਟੀਮ ਨੇ ਸਥਾਨਕ ਮਤੀ ਦਾਸ ਨਗਰ ਇਲਾਕੇ ’ਚ ਦੋ ਨਸ਼ਾ ਤਸਕਰਾਂ ਨੂੰ ਆਈ-20 ਕਾਰ ਸਹਿਤ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਦੇ ਕੋਲੋਂ 150 ਗ੍ਰਾਂਮ ਹੈਰੋਇਨ ਵੀ ਬਰਾਮਦ ਹੋਈ ਹੈ, ਜਿਹੜੀ ਤਰਨਤਾਰਨ ਇਲਾਕੇ ਤੋਂ ਲੈ ਕੇ ਆਏ ਹਨ। ਇੰਨ੍ਹਾਂ ਦੀ ਪਹਿਚਾਣ ਦਿਨੇਸ ਕੁਮਾਰ ਵਾਸੀ ਪਰਸਰਾਮ ਨਗਰ ਅਤੇ ਗੁਰਜੀਤ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ  ਪਾਕਿਸਤਾਨੀ ਡਰੋਨ ’ਚ ਜਖ਼ਮੀ ਹੋਈ ਫ਼ਿਰੋਜਪੁਰ ਦੀ ਔਰਤ ਨੇ ਤੋੜਿਆ ਦਮ

ਮਾਮਲੇ ਦੀ ਪੜਤਾਲ ਕਰਰਹੇ ਥਾਣੇਦਾਰ ਹਰਮਨਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਲਜਮਾਂ ਬਾਰੇ ਸੂਹ ਮਿਲੀ ਸੀ ਕਿ ਇਹ ਮਤੀ ਦਾਸ ਨਗਰ ਸੂਏ ਦੇ ਨਾਲ ਆਈਟੀਆਈ ਕੋਲ ਬਣੀ ਸੜਕ ਉਪਰ ਇਸ ਹੈਰੋਇਨ ਨੂੰ ਲੈ ਕੇ ਆ ਰਹੇ ਹਨ,ਜਿਸਦੇ ਚੱਲਦੇ ਨਾਕਾਬੰਦੀ ਦੌਰਾਨ ਕਾਬੂ ਕਰਕੇ 150 ਗ੍ਰਾਮ ਹੈਰੋਇਨ ਤਂੋ ਇਲਾਵਾ 9500 ਡਰੱਗ ਮਨੀ ਅਤੇ ਕਾਰ ਆਈ-20 ਨੰਬਰ ਪੀਬੀ.03ਬੀ.ਡੀ.3187 ਬਰਾਮਦ ਕੀਤੀ ਹੈ। ਮੁਲਜਮਾਂ ਦੇ ਵਿਰੁਧ ਥਾਣਾ ਸਿਵਲ ਲਾਈਨ ਵਿਚ ਪਰਚਾ ਦਰਜ਼ ਕਰ ਲਿਆ ਹੈ। ਜਾਂਚ ਅਧਿਕਾਰੀ ਥਾਣੇਦਾਰ ਹਰਮਨਜੀਤ ਸਿੰਘ ਨੇ ਦਸਿਆ ਕਿ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

Punjab News : ਹਿਮਾਚਲ ਐਂਟਰੀ ਟੈਕਸ ‘ਤੇ ਨਵਾਂ ਵਿਵਾਦ, ਨਿਹੰਗਾਂ ਨੇ ਸ਼ੁਰੂ ਕੀਤੀ ਖਾਲਸਾ ਟੈਕਸ ਮੁਹਿੰਮ

Punjab News : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਐਂਟਰੀ...

Punjab News : ਈਡੀ ਦਫ਼ਤਰ ਪਹੁੰਚੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਉਰਫ਼ ਢਿੱਲੋਂ

Punjab News : ਪੰਜਾਬ ਦੀ ਸਿਆਸਤ ਨਾਲ ਜੁੜੇ ਮਨੀ...

Punjab News : CM ਸੈਣੀ ਦੀ ਹਾਜ਼ਰੀ ‘ਚ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਨਵਾਂ ਅਹੁਦਾ

Punjab News : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ...