Ludhiana News: ਪਿਛਲੇ ਕੁੱਝ ਸਮੇਂ ਤੋਂ ਬਦਮਾਸ਼ਾਂ ਤੇ ਨਸ਼ਾ ਤਸਕਰਾਂ ਵਿਰੁਧ ਸਖ਼ਤ ਮੁਹਿੰਮ ਵਿੱਢਣ ਵਾਲੀ ਪੰਜਾਬ ਪੁਲਿਸ ਨੇ ਲੁਧਿਆਣਾ ਇਲਾਕੇ ’ਚ ਕੁੱਝ ਹੀ ਘੰਟਿਆਂ ਵਿਚ ਦੋ ਪੁਲਿਸ ਮੁਕਾਬਲਿਆਂ ਦੌਰਾਨ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਦੋਨਾਂ ਹੀ ਮੁਕਾਬਲਿਆਂ ਵਿਚ ਫ਼ੜੇ ਗਏ ਇਹ ਤਿੰਨੋਂ ਬਦਮਾਸ਼ ਪੁਲਿਸ ਦੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇੰਨ੍ਹਾਂ ਵਿਚੋਂ ਇੱਕ ਮੁਕਾਬਲਾ ਬੀਤੀ ਦੇਰ ਰਾਤ ਲੁਧਿਆਣਾ ਦੇ ਧਾਂਦਰਾ ਰੋਡ ’ਤੇ ਹੋਇਆ ਜਦੋਂਕਿ ਦੂਜਾ ਮੁਕਾਬਲਾ ਜਗਰਾਓ ਦੇ ਪਿੰਡ ਸਦਰਪੁਰਾ ਵਿਖੇ ਕਰੀਬ ਅੱਠ ਵਜੇਂ ਹੋਇਆ।
ਇਹ ਵੀ ਪੜ੍ਹੋ ਪਿੰਡ ਦੇ ਕੁੱਝ ਲੋਕਾਂ ਤੋਂ ਦੁਖੀ ਪਿਊ-ਪੁੱਤ ਨੇ ਨਹਿਰ ’ਚ ਛਾਲ ਮਾਰੀ, ਗੋਤਾਖੋਰਾਂ ਵੱਲੋਂ ਭਾਲ ਜਾਰੀ
ਜਿਸਦੇ ਵਿਚ ਪੁਲਿਸ ਨੇ ਕੁੱਝ ਦਿਨ ਪਹਿਲਾਂ ਜਗਰਾਓ ਦੇ ਇੱਕ ਜਵੈਲਰਜ਼ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਕਥਿਤ ਮੁਲਜਮ ਕ੍ਰਿਸ਼ਨ ਕੁਮਾਰ ਉਰਫ਼ ਅੱਕੀ ਨੂੰ ਕਾਬੂ ਕਰ ਲਿਆ। ਦੂਜੇ ਪਾਸੇ ਲੁਧਿਆਣਾ ’ਚ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਮਨਦੀਪ ਅਤੇ ਗੱਗੂ ਵਜੋਂ ਹੋਈ ਹੈ, ਜੋਕਿ ਘਟਨਾ ਸਮਂੇ ਐਕਟਿਵਾ ਸਕੂਟੀ ’ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਜਦ ਇੰਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ ਮੁਲਜਮਾਂ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਵਿਚ ਦੋਨਾਂ ਦੀਆਂ ਲੱਤਾਂ ’ਤੇ ਗੋਲੀ ਲੱਗੀ। ਇੰਨ੍ਹਾਂ ਉਪਰ ਨਸ਼ਾ ਤਸਕਰੀ ਤੇ ਲੁੱਟਖੋਹ ਦੇ ਪਰਚੇ ਦੱਸੇ ਜਾ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਲੁਧਿਆਣਾ ’ਚ ਦੋ ਮੁਕਾਬਲੇ; ਤਿੰਨ ਬਦਮਾਸ਼ ਪੁਲਿਸ ਦੀ ਗੋ+ਲੀ ਲੱਗਣ ਕਾਰਨ ਹੋਏ ਜਖ਼ਮੀ"