ਅਮਲੋਹ, 23 ਦਸੰਬਰ: ਬੀਤੇ ਕੱਲ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ-ਗੋਬਿੰਦਗੜ੍ਹ ਸੜਕ ’ਤੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਇੱਥੋਂ ਦੀ ਇੱਕ ਨਾਮਵਰ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਮ੍ਰਿਤਕ ਵਿਦਿਅਰਥੀ ਮੋਟਰਸਾਈਕਲ ‘ਤੇ ਸਵਾਰ ਸਨ, ਜੋ ਕਿਸੇ ਗੋਬਿੰਦਗੜ੍ਹ ਆਏ ਸਨ ਤੇ ਘਟਨਾ ਸਮੇਂ ਅਮਲੋਹ ਵੱਲ ਵਾਪਸ ਜਾ ਰਹੇ ਸਨ। ਇਸ ਦੌਰਾਨ ਇੱਕ ਟਰਾਲੀ ਨੂੰ ਓਵਰਟੇਕ ਕਰਨ ਸਮੇਂ ਇੰਨ੍ਹਾਂ ਦਾ ਮੋਟਰਸਾਈਕਲ ਅੱਗਿਓ ਆ ਰਹੀ ਕਾਰ ਦੇ ਕਾਰਨ ਟਕਰਾਅ ਗਿਆ।
ਇਹ ਵੀ ਪੜ੍ਹੋ ਮੁਹਾਲੀ ਇਮਰਾਤ ਡਿੱਗਣ ਦਾ ਮਾਮਲਾ: ਮਾਲਕਾਂ ਸਹਿਤ ਠੇਕੇਦਾਰ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ
ਇਹ ਟੱਕਰ ਇੰਨੀਂ ਭਿਆਨਕ ਦੱਸੀ ਜਾ ਰਹੀ ਹੈ ਕਿ ਮੌਕੇ ‘ਤੇ ਹੀ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ। ਇਸਤੋਂ ਇਲਾਵਾ ਮੋਟਰਸਾਈਕਲ ਬੁਰੀ ਤਰ੍ਹਾਂ ਤਬਾਹ ਹੋ ਗਿਆ ਜਦ ਕਿ ਕਾਰ ਦਾ ਮੂਹਰਲਾ ਹਿੱਸਾ ਵੀ ਖ਼ਤਮ ਹੋ ਗਿਆ। ਮ੍ਰਿਤਕ ਵਿਦਿਆਰਥੀ, ਜੋਕਿ ਦੇਸ ਭਗਤ ਯੂਨੀਵਰਸਿਟੀ ਵਿਚ ਕਾਨੂੰਨ ਅਤੇ ਫ਼ਿਜਿਓਥਰੇਪੀ ਦੀ ਪੜ੍ਹਾਈ ਕਰ ਰਹੇ ਸਨ, ਜਿੰਮਾਬਵੇ ਦੇ ਰਹਿਣ ਵਾਲੇ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪੰਜਾਬ ਵਿਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਹੋਈ ਮੌ+ਤ"