👉ਭਰਾ ਦੇ ਜਨਮ ਦਿਨ ਦੀ ਪਾਰਟੀ ਲਈ ਲੈ ਕੇ ਆ ਰਹੇ ਸ਼ਹਿਰ ਤੋਂ ਸਮਾਨ
ਦਿੜਬਾ, 6 ਜਨਵਰੀ: ਹਲਕੇ ਦੇ ਪਿੰਡ ਰੋਗਲਾ ਨਜਦੀਕੀ ਬੀਤੀ ਸ਼ਾਮ ਵਾਪਰੇ ਇੱਕ ਭਿਆਨਕ ਦਰਦਨਾਕ ਹਾਦਸੇ ਦੇ ਵਿਚ ਕਾਰ ’ਤੇ ਸਵਾਰ ਦੋ ਦੋਸਤਾਂ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜਤਿੰਦਰ ਸਿੰਘ 23 ਸਾਲ ਅਤੇ ਲਾਡੀ 20 ਸਾਲ ਦੇ ਤੌਰ ’ਤੇ ਹੋਈ ਹੈ, ਜੋਕਿ ਪਿੰਡ ਰੋਗਲਾ ਦੇ ਰਹਿਣ ਵਾਲੇ ਸਨ। ਸੂਚਨਾ ਮੁਤਾਬਕ ਜਤਿੰਦਰ ਦੇ ਭਰਾ ਦਾ ਜਨਮ ਦਿਨ ਸੀ ਤੇ ਜਨਮ ਦਿਨ ਦੀ ਖ਼ੁਸੀ ’ਚ ਪਾਰਟੀ ਕਰਨ ਲਈ ਉਕਤ ਦੋਨੋਂ ਦੋਸਤ ਦਿੜਬਾ ਤੋਂ ਖਾਣ-ਪੀਣ ਦਾ ਸਮਾਨ ਲੈ ਕੇ ਵਾਪਸ ਪਰਤ ਰਹੇ ਸਨ।
ਇਹ ਵੀ ਪੜ੍ਹੋ ਨਕਸਲੀਆਂ ਵੱਲੋਂ ਬਾਰੂਦੀ ਸੁਰੰਗ ਨਾਲ ਕੀਤੇ ਧਮਾਕੇ ’ਚ ਡਰਾਈਵਰ ਸਹਿਤ 9 ਪੁਲਿਸ ਜਵਾਨ ਹੋਏ ਸ਼ਹੀਦ
ਪਿੰਡ ਵਾਸੀਆਂ ਮੁਤਾਬਕ ਜਦ ਉਹ ਪਿੰਡ ਨਜਦੀਕ ਪੁੱਜੇ ਤਾਂ ਰਾਸਤੇ ਵਿਚ ਬਣ ਰਹੇ ਡਰੇਨ ਪੁਲ ਉਪਰ ਬਣੇ ਹੰਪਾਂ ਕਾਰਨ ਬੇਕਾਬੂ ਹੋਈ ਕਾਰ ਅਧੁਰਾ ਪੁਲ ਟੱਪ ਕੇ ਅੱਗੇ ਟਾਹਲੀ ਵਿਚ ਜਾ ਵੱਜੀ। ਜਿਸ ਕਾਰਨ ਮੌਕੇ ‘ਤੇ ਹੀ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਜਤਿੰਦਰ ਨੇ ਜਲਦੀ ਹੀ ਵਿਦੇਸ਼ ਜਾਣਾ ਸੀ। ਇਸ ਘਟਨਾ ਵਿਚ ਕਾਰ ਬੁਰੀ ਤਰ੍ਹਾਂ ਤਬਾਹ ਹੋ ਗਈ। ਪਿੰਡ ਦੇ ਲੋਕਾਂ ਨੇ ਡਰੇਨ ਦਾ ਪੁਲ ਬਣਾ ਰਹੇ ਠੇਕੇਦਾਰ ਉਪਰ ਲਾਪਰਵਾਹੀ ਦਾ ਦੋਸ਼ ਲਗਾਇਆ, ਜਿਸਦੇ ਕਾਰਨ ਇੱਥੇ ਹਰ ਦਿਨ ਹਾਦਸੇ ਵਾਪਰ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite