ਦੋਸਤਾਂ ਨਾਲ ਹੇਮਕੁੰਡ ਸਾਹਿਬ ਯਾਤਰਾ ’ਤੇ ਚੱਲੇ ਦੋ ਦੋਸਤਾਂ ਉਪਰ ਸ਼ਰਾਬੀ ਨੇ ਚੜਾਈ ਕਾਰ,ਹੋਈ ਮੌ+ਤ

0
17

ਜਲੰਧਰ/ਫ਼ਤਿਹਗੜ੍ਹ ਚੂੜੀਆ/ਅੰਮ੍ਰਿਤਸਰ, 15 ਸਤੰਬਰ: ਐਤਵਾਰ ਸਵੇਰੇ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਆਪਣੇ ਅੱਧੀ ਦਰਜ਼ਨ ਦੋਸਤਾਂ ਨਾਲ ਦੋ ਕਾਰਾਂ ਉਪਰ ਸਵਾਰ ਹੋ ਕੇ ਧਾਰਮਿਕ ਯਾਤਰਾ ’ਤੇ ਸ਼੍ਰੀ ਹੇਮਕੁੰਡ ਸਾਹਿਬ ਨੂੰ ਜਾ ਰਹੇ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਇੰਨ੍ਹਾਂ ਦੀ ਗੱਡੀ ਅਚਾਨਕ ਪੈਂਚਰ ਹੋ ਗਈ ਤੇ ਮ੍ਰਿਤਕ ਨੌਜਵਾਨ ਹਰਮਨ ਸਿੰਘ ਤੇ ਨਰਿੰਦਰ ਸਿੰਘ ਟਾਈਰ ਬਦਲਣ ਤੋਂ ਬਾਅਦ ਕਾਰ ਵਿਚ ਬੈਠਣ ਦੀ ਤਿਆਰੀ ਕਰ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਉਨ੍ਹਾਂ ਦੇ ਉਪਰ ਆ ਕੇ ਚੜ੍ਹ ਗਈ,

ਦਰਦਨਾਕ ਸੜਕ ਹਾਦਸੇ ’ਚ ਧਾਰਮਿਕ ਯਾਤਰਾ ’ਤੇ ਜਾ ਰਹੇ 6 ਸ਼ਰਧਾਲੂਆਂ ਦੀ ਹੋਈ ਮੌ+ਤ

ਜਿਸ ਕਾਰਨ ਉਨ੍ਹਾਂ ਦੀ ਹਾਲਾਤ ਮੌਕੇ ’ਤੇ ਹੀ ਗੰਭੀਰ ਹੋ ਗਈ। ਜਿੰਨ੍ਹਾਂ ਨੂੰ ਸਾਥੀਆਂ ਵੱਲੋਂ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਹਰਮਨ ਸਿੰਘ ਫ਼ਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਸੀ ਤੇ ਹਾਲੇ ਤੱਕ ਕੁਆਰਾ ਸੀ ਜਦੋਂਕਿ ਨਰਿੰਦਰ ਸਿੰਘ ਅੰਮ੍ਰਿਤਸਰ ਦਾ ਵਾਸੀ ਸੀ ਤੇ ਦੋ ਬੱਚਿਆਂ ਦਾ ਬਾਪ ਸੀ। ਮ੍ਰਿਤਕ ਦੇ ਸਾਥੀਆਂ ਮੁਤਾਬਕ ਕਾਰ ਦੀ ਟੱਕਰ ਮਾਰਨ ਵਾਲਾ ਚਾਲਕ ਤੇ ਉਸਦੇ ਨਾਲ ਬੈਠਾ ਸਾਥੀ ਬੁਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਦੀ ਹਾਲਾਤ ਵਿਚ ਸਨ ਤੇ ਕਾਰ ਵਿਚੋਂ ਵੀ ਸ਼ਰਾਬ ਦੀਆਂ ਕੁੱਝ ਬੋਤਲਾਂ ਬਰਾਮਦ ਹੋਈਆਂ, ਜਿੰਨ੍ਹਾਂ ਨੂੰ ਪੁਲਿਸ ਵੱਲੋਂ ਮੌਕੇ ‘ਤੇ ਹੀ ਕਾਬੂ ਕਰ ਲਿਆ।

 

LEAVE A REPLY

Please enter your comment!
Please enter your name here