ਟਰੱਕ ਦੀ ਚਪੇਟ ’ਚ ਆਉਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ

0
19

ਬਠਿੰਡਾ, 17 ਨਵੰਬਰ: ਬੀਤੀ ਦੇਰ ਸ਼ਾਮ ਸਥਾਨਕ ਗੋਨਿਆਣਾ ਰੋਡ ’ਤੇ ਐਨ.ਐਫ਼.ਐਲ ਦੇ ਨਜਦੀਕ ਇੱਕ ਮੋਟਰਸਾਈਕਲ ਦੇ ਟਰੱਕ ਦੀ ਚਪੇਟ ‘ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ ਤੀਜ਼ੇ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀ ਦੀ ਹਾਲਾਤ ਨਾਜੁਕ ਬਣੀ ਹੋਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰੋਸ਼ਨ ਸਿੰਘ ਪੁੱਤਰ ਬਿੰਦਰ ਅਤੇ ਰਾਜੂ ਗੋਇਲ ਪੁੱਤਰ ਸ਼ਤੀਸ ਗੋਇਲ ਅਤੇ ਜਖ਼ਮੀ ਦਾ ਨਾਂ ਕਰਨ ਪੁੱਤਰ ਜਸਪਾਲ ਸਿੰਘ ਸਾਰੇ ਵਾਸੀ ਪਿੰਡ ਗਿੱਲਪਤੀ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜ੍ਹੋਬਾਬਾ ਸਿੱਦੀਕੀ ਕਤਲ ਕੇਸ: ਪੰਜਾਬ ਪੁਲਿਸ ਵੱਲੋਂ ਮਹਾਰਾਸ਼ਟਰ ਪੁਲਿਸ ਨਾਲ ਸਾਂਝੇ ਆਪਰੇਸ਼ਨ ‘ਚ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਹੇਠ ਫਾਜ਼ਿਲਕਾ ਨਾਲ ਸਬੰਧਤ ਵਿਅਕਤੀ ਗ੍ਰਿਫ਼ਤਾਰ

ਮ੍ਰਿਤਕ ਅਤੇ ਜਖ਼ਮੀ ਨੌਜਵਾਨ ਮਜਦੂਰ ਦੱਸੇ ਜਾ ਰਹੇ ਹਨ, ਜੋ ਆਪਣੇ ਕੰਮ ਤੋਂ ਵਾਪਸ ਘਰ ਜਾ ਰਹੇ ਸਨ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਸੰਭਾਲਿਆ ਅਤੇ ਲਾਸ਼ਾਂ ਤੇ ਜਖ਼ਮੀ ਨੂੰ ਹਸਪਤਾਲ ਲਿਆਂਦਾ। ਥਾਣਾ ਥਰਮਲ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here