ਫ਼ੌਜ ਦੇ ਸੂਬੇਦਾਰ ਤੋਂ ਆਡਿਟ ਬਦਲੇ 1,30,000 ਰੂਪਏ ਦੀ ਰਿਸ਼ਵਤ ਲੈਂਦੇ ਦੋ ਅਫਸਰ ਵਿਜੀਲੈਂਸ ਵੱਲੋਂ ਗ੍ਰਿਫਤਾਰ

Date:

spot_img

ਫਿਰੋਜਪੁਰ,24 ਅਗਸਤ: ਭਾਰਤੀ ਫੌਜ ਦੀ ਰੈਜੀਮੈਂਟ ਦੇ ਆਡਿਟ ਬਦਲੇ ਨਾਇਬ ਸੂਬੇਦਾਰ ਤੋਂ 1 ਲੱਖ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਬਿਊਰੋ ਨੇ ਆਡਿਟ ਵਿਭਾਗ ਦੇ ਦੋ ਅਫਸਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੀ ਫਿਰੋਜ਼ਪੁਰ ਰੇਂਜ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਡੀਐਸਪੀ ਰਾਜ ਕੁਮਾਰ ਅਤੇ ਇੰਸਪੈਕਟਰ ਜਗਨਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫਤਰ ਲੋਕਲ ਆਡਿਟ ਆਫੀਸਰ ਫਿਰੋਜਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਮੁਦੱਈ ਨਾਇਬ ਸੂਬੇਦਾਰ ਸੱਤਿਆ ਪ੍ਰਕਾਸ਼ ਨੰਬਰ JC4829875Y ਭਾਰਤੀ ਥਲ ਸੈਨਾ ਦੀ ਸਤਾਰਾਂ ਰਾਜਪੂਤ ਰੈਂਜੀਮੈਂਟ ਫਿਰੋਜਪੁਰ ਵੱਲੋ ਦਰਜ ਕਰਵਾਏ ਬਿਆਨਾਂ ਅਤੇ ਪੇਸ਼ ਰਿਕਾਰਡਿੰਗ ਦੇ ਅਧਾਰ ‘ਤੇ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਮੁਦੱਈ ਨਾਇਬ ਸੂਬੇਦਾਰ ਸੱਤਿਆ ਪ੍ਰਕਾਸ਼ ਦੀ ਯੂਨਿਟ ਦਾ ਆਡਿਟ ਸਾਲ 2023-2024 ਦਫਤਰ ਲੋਕਲ ਆਡਿਟ ਆਫੀਸਰ ਫਿਰੋਜਪੁਰ ਦੀ ਆਡਿਟ ਪਾਰਟੀ ਵੱਲੋ ਕੀਤਾ ਜਾ ਰਿਹਾ ਸੀ, ਜਿਸ ਲਈ ਮੁਦੱਈ ਉਕਤ ਦੀ ਸੀਨੀਅਰ ਅਫਸਰਾਂ ਵੱਲੋ ਡਿਊਟੀ ਲਗਾਈ ਗਈ ਸੀ।

ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ 25 ‘ਬੁਲਾਰਿਆਂ’ ਦੇ ਨਾਵਾਂ ਦਾ ਐਲਾਨ

ਆਡਿਟ ਦੌਰਾਨ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫਤਰ ਲੋਕਲ ਆਡਿਟ ਆਫੀਸਰ ਫਿਰੋਜਪੁਰ ਵੱਲੋ ਪਿਛਲੇ ਸਾਲ ਦੇ ਪੁਆਇੰਟ ਅਤੇ ਇਸ ਸਾਲ ਦੇ ਆਡਿਟ ਕਲੀਅਰ ਕਰਨ ਬਦਲੇ ਮੁਦੱਈ ਪਾਸੋ 150,000 ਰੁ: ਦੀ ਰਿਸ਼ਵਤ ਦੀ ਮੰਗ ਕੀਤੀ। ਮਿਤੀ 21.08.2024 ਨੂੰ ਆਡੀਟਰ ਜਗਜੀਤ ਸਿੰਘ ਨੇ ਮੁਦੱਈ ਨੂੰ ਆਪਣੇ ਦਫਤਰ ਵਿਖੇ ਬੁਲਾਇਆ, ਜਿਸਤੇ ਮੁਦੱਈ ਅਤੇ ਉਸਦੀ ਯੂਨਿਟ ਦਾ ਹੌਲਦਾਰ ਧਰਮਰਾਜ ਨੰਬਰ 3001284K ਉਕਤ ਆਡੀਟਰ ਦੇ ਦਫਤਰ ਵਿਖੇ ਗਏ ਤਾਂ ਆਡੀਟਰ ਜਗਜੀਤ ਸਿੰਘ ਨੇ ਦੁਬਾਰਾ ਮੁਦੱਈ ਉਕਤ ਪਾਸੋ ਆਡਿਟ ਕਲੀਅਰ ਕਰਨ ਲਈ 150,000 ਰੁ: ਦੀ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਦੀ ਮੁਦੱਈ ਨੇ ਆਪਣੇ ਮੋਬਾਇਲ ਵਿੱਚ ਆਡੀਓ ਰਿਕਾਰਡਿੰਗ ਕਰ ਲਈ। ਇਸ ਸ਼ਿਕਾਇਤ ਦੇ ਆਧਾਰ ਤੇ ਅਗਲੀ ਕਾਰਵਾਈ ਕਰਦਿਆ ਹੋਇਆ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਫਿਰੋਜਪਰ ਵੱਲੋ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਧਰਾਵਾਂ ਅਧੀਨ ਮੁਕੱਦਮਾ ਦਰਜ ਰਜਿਸਟਰਡ ਕਰਵਾ ਕੇ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫਤਰ ਲੋਕਲ ਆਡਿਟ ਆਫੀਸਰ ਫਿਰੋਜਪੁਰ ਨੂੰ ਸਰਕਾਰੀ ਗਵਾਹ ਡਾ. ਨੀਰਜ ਗਰੋਵਰ, ਵੈਟਰਨਰੀ ਅਫਸਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜਪੁਰ, ਸ਼੍ਰੀ ਗੁਰਪ੍ਰੀਤਮ ਸਿੰਘ, ਉਪ ਮੰਡਲ ਅਫਸਰ ਪੰਚਾਇਤੀ ਰਾਜ ਫਿਰੋਜਪੁਰ ਅਤੇ ਰੇਡਿੰਗ ਪਾਰਟੀ ਦੀ ਹਾਜਰੀ ਵਿੱਚ ਮੁਦੱਈ ਪਾਸੋ 130,000/- ਰਿਸ਼ਵਤ ਹਾਸਿਲ ਕਰਦਿਆ ਗ੍ਰਿਫਤਾਰ ਕੀਤਾ ਗਿਆ ਹੈ। ਤਫਤੀਸ਼ੀ ਅਫਸਰ ਵੱਲੋ ਅਲਗੇਰੀ ਤਫਤੀਸ਼ ਆਰੰਭ ਦਿੱਤੀ ਗਈ ਹੈ।ਤਫਤੀਸ਼ ਦੌਰਾਨ ਹੋਰ ਅਧਿਕਾਰੀ/ਕਰਮਚਾਰੀਆਂ ਦਾ ਰੋਲ ਵਿਚਾਰਿਆ ਜਾਵੇਗਾ।

LEAVE A REPLY

Please enter your comment!
Please enter your name here

spot_img

Share post:

Popular

More like this
Related

आधुनिक तकनीक की 52 स्टेटिकल कृषि लैब खोलने की स्वीकृति- मुख्यमंत्री

👉हाई पॉवर्ड परचेज कमेटी की बैठक में 1468.25 करोड़...

रोडवेज कर्मियों को बड़ी राहत, नई तबादला नीति तक आपसी सहमति से मिलेगा स्थानांतरण का अवसर: परिवहन मंत्री अनिल विज

👉रोडवेज कार्यशालाओं में कर्मचारियों के लिए बेहतर सुविधाएं सुनिश्चित...