
ਐਸਐਚਓ ਸਹਿਤ ਇੱਕ ਪੁਲਿਸ ਮੁਲਾਜਮ ਵੀ ਹੋਇਆ ਜਖ਼ਮੀ, ਸਾਰੇ ਹਸਪਤਾਲ ਦਾਖ਼ਲ
Samrala/Mandi Gobindgarh News: ਪੰਜਾਬ ’ਚ ਦੋ ਵੱਖ ਵੱਖ ਥਾਵਾਂ ’ਤੇ ਤੜਕਸਾਰ ਹੋਏ ਦੋ ਪੁਲਿਸ ਮੁਕਾਬਲਿਆਂ ’ਚ ਇੱਕ ਐਸਐਚਓ ਅਤੇ ਪੁਲਿਸ ਕਾਂਸਟੇਬਲ ਸਹਿਤ ਦੋ ਬਦਮਾਸ਼ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ।
ਪਹਿਲਾ ਮੁਕਾਬਲਾ ਥਾਣਾ ਸਮਰਾਲਾ ਦੇ ਅਧੀਨ ਆਉਂਦੇ ਪਿੰਡ ਬੌਂਦਲੀ ਨਜਦੀਕ ਹੋਇਆ ਹੈ, ਜਿੱਥੇ ਪੁਲਿਸ ਪਾਰਟੀ ਸਤਨਾਮ ਸਿੰਘ ਨਾਂ ਦੇ ਮੁਲਜਮ ਨੂੰ ਹਥਿਆਰ ਦੀ ਬਰਾਮਦਗੀ ਲਈ ਲੈ ਕੇ ਆਈ ਸੀ। ਇਸ ਦੌਰਾਨ ਮੁਲਜਮ ਨੇ ਹਨੇਰੇ ਦਾ ਫ਼ਾਈਦਾ ਉਠਾਉਂਦਿਆਂ ਪੁਲਿਸ ਮੁਲਾਜਮਾਂ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਹੋਈ ਧੱਕਾ-ਮੁੱਕੀ ’ਚ ਜਿੱਥੇ ਐਸਐਚਓ ਸਮਰਾਲਾ ਜਖ਼ਮੀ ਹੋ ਗਿਆ, ਉਥੇ ਮੁਲਜਮ ਸਤਨਾਮ ਸਿੰਘ ਦੇ ਵੀ ਗੋਲੀ ਲੱਗੀ। ਜਿਸਤੋਂ ਬਾਅਦ ਦੋਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ ਨਗਰ ਨਿਗਮ ਦਾ ‘ਵੱਡਾ ਅਧਿਕਾਰੀ’ ਠੇਕੇਦਾਰ ਤੋਂ ਕਮਿਸ਼ਨ ਮੰਗਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ
ਘਟਨਾ ਦੀ ਪੁਸ਼ਟੀ ਕਰਦਿਆਂ ਐਸਪੀ ਪਵਨਜੀਤ ਨੇ ਮੀਡੀਆ ਨੂੰ ਦਸਿਆ ਕਿ ਮੁਲਜਮ ਸਤਨਾਮ ਸਿੰਘ ਤੇ ਗੁਰਕਿਰਨ ਸਿੰਘ ਨੇ ਕੁੱਝ ਦਿਨ ਪਹਿਲਾਂ ਸਮਰਾਲਾ ਵਿਚ ਇੱਕ ਪ੍ਰਵਾਸੀ ਮਜਦੂਰ ਦੇ ਗੋਲੀਆਂ ਮਾਰ ਕੇ ਉਸਦਾ ਮੋਟਰਸਾਈਕਲ ਤੇ ਨਗਦੀ ਖੋਹ ਲਈ ਸੀ। ਇਸ ਸਬੰਧ ਵਿਚ ਥਾਣਾ ਸਮਰਾਲਾ ਵਿਖੇ ਪਰਚਾ ਦਰਜ਼ ਕਰਨ ਤੋਂ ਬਾਅਦ ਮੁਲਜਮਾਂ ਦੀ ਸਿਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਮੁਲਜਮ ਨਿਹੰਗ ਬਾਣੇ ਵਿਚ ਰਹਿੰਦੇ ਹਨ ਅਤੇ ਦੋਨਾਂ ਦੀ ਉਮਰ 19-20 ਸਾਲ ਦੀ ਹੈ। ਇਸ ਦੌਰਾਨ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਅਤੇ ਪ੍ਰਵਾਸੀ ਮਜਦੂਰ ’ਤੇ ਗੋਲੀ ਚਲਾਉਣ ਵਾਲੇ 315 ਬੋਰ ਪਿਸਤੌਲ ਨੂੰ ਬਰਾਮਦ ਕਰਵਾਉਣ ਲਈ ਪੁਲਿਸ ਟੀਮ ਇੱਥੈ ਲੈ ਕੇ ਆਈ ਸੀ।
ਇਹ ਵੀ ਪੜ੍ਹੋ ਮਜੀਠਾ ’ਚ ਬਦਮਾਸ਼ਾਂ ਵੱਲੋਂ ਪੈਟਰੋਲ ਪੰਪ ਦੇ ਕਰਿੰਦਿਆਂ ’ਤੇ ਅੰਨੇਵਾਹ ਗੋਲੀਬਾਰੀ, 1 ਦੀ ਹੋਈ ਮੌ+ਤ, ਦੋ ਜਖ਼ਮੀ
ਉਧਰ , ਦੂਜੇ ਮੁਕਾਬਲੇ ਵਿਚ ਬੀਤੇ ਕੱਲ ਮੰਡੀ ਗੋਬਿੰਦਗੜ੍ਹ ’ਚ ਅਰਬਾਜ਼ ਖਾਨ ਨਾਂ ਦੇ ਇੱਕ ਨੌਜਵਾਨ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਤਰਨਤਾਰਨ ਤੋਂ ਕਾਬੂ ਕੀਤੇ ਗਏ ਦੋ ਨੌਜਵਾਨਾਂ ਵਿਚੋਂ ਇੱਕ ਪੁਲਿਸ ਮੁਕਾਬਲੇ ਵਿਚ ਜਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਸ਼ੁਭਮ ਅਗਰਵਾਲ ਨੇ ਮੀਡੀਆ ਨੂੰ ਦਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਸੰਨੀ ਅਤੇ ਮਨਪ੍ਰੀਤ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕਰ ਲਿਆ ਸੀ।
ਹੁਣ ਜਦ ਪੁਲਿਸ ਪਾਰਟੀ ਗੋਲੀਆਂ ਚਲਾਉਣ ਵਾਲੇ 32 ਬੋਰ ਦੇ ਰਿਵਾਲਵਰ ਨੂੰ ਬਰਾਮਦ ਕਰਵਾਉਣ ਲਈ ਮੌਕੇ ‘ਤੇ ਲੈ ਕੇ ਆਏ ਸਨ। ਇਸ ਦੌਰਾਨ ਮੁਲਜਮ ਸੰਨੀ ਨੇ ਲੁਕੋਏ ਹੋਏ ਹਥਿਆਰ ਦੇ ਨਾਲ ਪੁਲਿਸ ਪਾਰਟੀ ਉਪਰ ਗੋਲੀ ਚਲਾ ਦਿੱਤੀ ਤੇ ਜਵਾਬੀ ਗੋਲੀ ਵਿਚ ਇੱਕ ਗੋਲੀ ਸੰਨੀ ਦੀ ਲੱਤ ’ਤੇ ਲੱਗੀ। ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਪੁਲਿਸ ਦਾ ਇੱਕ ਮੁਲਾਜਮ ਵੀ ਜਖ਼ਮੀ ਹੋ ਗਿਆ। ਐਸਐਸਪੀ ਨੇ ਦਸਿਆ ਕਿ ਸੰਨੀ ਵਿਰੁਧ ਪਹਿਲਾਂ ਵੀ ਸਦਰ ਪਟਿਆਲਾ ਵਿਚ ਇਰਾਦਾ ਕਤਲ ਦਾ ਪਰਚਾ ਦਰਜ਼ ਹੋਇਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Samrala/Mandi Gobindgarh News: ਪੰਜਾਬ ’ਚ ਤੜਕਸਾਰ ਹੋਏ ਦੋ ਪੁਲਿਸ ਮੁਕਾਬਲੇ, ਦੋ ਬਦਮਾਸ਼ਾਂ ਦੇ ਲੱਗੀਆਂ ਗੋ+ਲੀ.ਆਂ"




