ਸਿੱਖ ਨੌਜਵਾਨ ਦੇ ਮਹੀਨਾ ਪਹਿਲਾਂ ਹੋਏ ਕ+ਤਲ ਮਾਮਲੇ ’ਚ ਦੋ ਸ਼ੂਟਰ ਗ੍ਰਿਫਤਾਰ

0
20

ਫ਼ਰੀਦਕੋਟ,10 ਨਵੰਬਰ: ਜ਼ਿਲ੍ਹੇ ਦੇ ਪਿੰਡ ਹਰੀ ਨੌ ਵਿਖੇ ਲੰਘੀ 9 ਅਕਤੂਬਰ ਦੀ ਦੇਰ ਸ਼ਾਮ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਵਿਚ ਹੁਣ ਪੁਲਿਸ ਨੇ ਦੋ ਸੂਟਰਾਂ ਨੂੰ ਬੀਤੇ ਕੱਲ ਖ਼ਰੜ ਤੋਂ ਗ੍ਰਿਫਤਾਰ ਕਰ ਲਿਆ ਹੈ। ਏਜੀਟੀਐਫ਼ ਅਤੇ ਫ਼ਰੀਦਕੋਟ ਪੁਲਿਸ ਵੱਲੋਂ ਮਿਲਕੇ ਕੀਤੀ ਇਸ ਕਾਰਵਾਈ ਵਿਚ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਅਨਮੋਲਪ੍ਰੀਤ ਸਿੰਘ ਤੇ ਨਵਜੋਤ ਸਿੰਘ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜਮਾਂ ਦਾ ਸਬੰਧਤ ਗੈਂਗਸਟਰ ਅਰਸ਼ ਡਾਲਾ ਨਾਲ ਦਸਿਆ ਜਾ ਰਿਹਾ। ਇਸਤੋਂ ਇਲਾਵਾ ਇਸ ਮਾਮਲੇ ਵਿਚ ਪਹਿਲਾਂ ਹੀ ਪੁਲਿਸ ਵੱਲੋਂ ਰੈਕੀ ਕਰਨ ਵਾਲੇ ਪਿੰਡ ਦੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋਜੁੱਤਾ ਕਾਰੋਬਾਰੀ ਤੇ ਉਸਦੀ ਪਾਟਨਰ ’ਤੇ ਗੋ+ਲੀਆਂ ਚਲਾਉਣ ਵਾਲੇ ਦੋ ਕਾਬੂ

ਇਸਤੋਂ ਇਲਾਵਾ ਇਸ ਕਤਲ ਕਾਂਡ ਵਿਚ ਹਤਰਨਤਾਰਨ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਐਮ.ਪੀ ਬਣਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਕੈਨੇਡਾ ਬੇਸਡ ਗੈਂਗਸਟਰ ਅਰਸ਼ ਡੱਲਾ ਸਹਿਤ ਤਿੰਨ ਜਣਿਆਂ ਨੂੰ ਨਾਮਜਦ ਕੀਤਾ ਹੋਇਆ ਹੈ। ਗੁਰਪ੍ਰੀਤ ਸਿੰਘ ਦਾ ਕਤਲ ਉਸਦੇ ਪਿੰਡ ਵਿਚ ਹੀ ਉਸ ਸਮੇਂ ਕਰ ਦਿੱਤਾ ਸੀ ਜਦ ਉਹ ਸ਼ਾਮ ਨੂੰ ਗੁਰੂ ਘਰ ਤੋਂ ਵਾਪਸ ਘਰ ਜਾ ਰਿਹਾ ਸੀ। ਜਿਕਰਯੋਗ ਹੈਕਿ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ, ਜੋਕਿ ਪਹਿਲਾਂ ਮਰਹੂਮ ਦੀਪ ਸਿੱਧੂ ਦਾ ਸਾਥੀ ਸੀ। ਇਸਤੋਂ ਇਲਾਵਾ ਉਹ ਸਿੱਖ ਮੁੱਦਿਆਂ ਅਤੇ ਸੰਘਰਸ਼ਾਂ ਦੇ ਵਿਚ ਮੋਹਰੀ ਹੋ ਕੇ ਹਿੱਸਾ ਲੈਂਦਾ ਸੀ।

 

LEAVE A REPLY

Please enter your comment!
Please enter your name here