ਬਠਿੰਡਾ, 21 ਅਪ੍ਰੈਲ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਭਾਗੂ ਰੋਡ ਇਲਾਕੇ ਦੀ ਗਲੀ ’ਚ ਖੜੀਆਂ ਕਾਰਾਂ ਦੇ ਸੀਸੇ ਭੰਨਣ ਦੀ ਘਟਨਾ ਦਾ ਪਰਦਾਫ਼ਾਸ ਕਰਦਿਆਂ ਸਿਵਲ ਲਾਈਨ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਕੁੱਝ ਫ਼ਰਾਰ ਹਨ। ਇਹ ਸਾਰੇ ਜਣੇ ਸਥਾਨਕ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਭਾਗੂ ਰੋਡ ਵਾਸੀ ਜਸਵਿੰਦਰ ਸਿੰਘ ਦੀ ਸਿਕਾਇਤ ਉਪਰ ਅਗਿਆਤ ਵਿਅਕਤੀਆਂ ਵਿਰੂਧ ਧਾਰਾ 427,506, 148,149 ਆਈ.ਪੀ. ਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਸੀ। ਮੁਢਲੀ ਪੜਤਾਲ ਮੁਤਾਬਕ ਇਹ ਘਟਨਾ ਛੋਟੀ ਉਮਰ ਦੇ ਮੁੰਡਿਆਂ ਵਿਚਕਾਰ ਇੱਕ ਦੀਵਾਨ ‘ਤੇ ਹੋਈ ਆਪਸੀ ਲੜਾਈ ਤੇ ਉਸਤੋਂ ਬਾਅਦ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ।
ਸੀਆਈਏ-1 ਵੱਲੋਂ ਭਾਰੀ ਮਾਤਰਾ ’ਚ ਹੈਰੋਇਨ ਸਹਿਤ ਚਾਰ ਜਣੇ ਕਾਬੂ
ਸੂਚਨਾ ਮੁਤਾਬਕ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਇੱਕ ਦਰਜ਼ਨ ਦੇ ਕਰੀਬ ਨੌਜਵਾਨ ਭਾਗੂ ਰੋਡ ਇੱਕ ਦੀਵਾਨ ਵਿਚ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਉਥੇ ਕੁੱਝ ਹੋਰ ਮੁੰਡਿਆਂ ਨਾਲ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਨੇ ਇੰਨਾਂ ਮੁੰਡਿਆਂ ਵਿਚ ਕੁੱਝ ਨੂੰ ਕੁੱਟ ਦਿੱਤਾ। ਜਿਸਤੋਂ ਬਾਅਦ ਇਹ ਸਾਰੇ ਜਣੇ ਬਾਹਰ ਆ ਗਏ ਅਤੇ ਊਥੇ ਗਲੀ ਵਿਚ ਖੜੀਆਂ ਕਾਰਾਂ ਦੇ ਸੀਸੇ ਭੰਨ ਦਿੱਤਾ। ਪੁਲਿਸ ਵੱਲੋਂ ਕਾਬੁੂ ਕੀਤੇ ਮੁੰਡਿਆਂ ਨੇ ਮੰਨਿਆਂ ਹੈ ਕਿ ਉ੍ਹਨਾਂ ਨੂੰਲੱਗਿਆ ਕਿ ਇਹ ਕਾਰਾਂ ਉਹਨਾਂ ਮੁੰਡਿਆਂ ਦੀਆਂ ਹਨ, ਜਿੰਨ੍ਹਾਂ ਨਾਲ ਉਨ੍ਹਾਂ ਦੀ ਲੜਾਈ ਹੋਈ ਸੀ। ਅਸਲ ਦੇ ਵਿਚ ਇਹ ਕਾਰਾਂ ਇਸ ਗਲੀ ਵਿਚ ਰਹਿਣ ਵਾਲੇ ਲੋਕਾਂ ਦੀਆਂ ਸਨ।
ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੀ ਤਿੰਨ ਗੁਰਗੇ ਗ੍ਰਿਫ਼ਤਾਰ
ਪ੍ਰੰਤੂ ਜਦ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਗਲੀ ਵਿਚ ਖੜੀਆਂ ਅੱਧੀ ਦਰਜ਼ਨ ਤੋਂ ਵੱਧ ਕਾਰਾਂ ਦੇ ਸੀਸੇ ਟੁੱਟੇ ਪਏ ਹਨ ਤਾਂ ਰੌਲਾ ਪੈ ਗਿਆ। ਕਾਰਾਂ ਭੰਨਣ ਦੀ ਇਹ ਘਟਨਾ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਸੀ, ਜਿਸਦੇ ਵਿਚੋਂ ਇੰਨ੍ਹਾਂ ਕਾਰਾਂ ਭੰਨਣ ਵਾਲੇ ਮੁੰਡਿਆਂ ਦੀ ਪਹਿਚਾਣ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਿਆਦਾਤਰ ਮੁੰਡੇ ਨਾਬਾਲਿਗ ਹੀ ਹਨ। ਫ਼ਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਹੋਰ ਡੂੰਘੀ ਜਾਂਚ ਕੀਤੀ ਜਾ ਰਹੀ ਹੈ।