ਤਰਨਤਾਰਨ, 20 ਅਗਸਤ: ਬੀਤੀ ਦੇਰ ਰਾਤ ਇਲਾਕੇ ’ਚ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਮਾਲ ਵਿਭਾਗ ਦੇ ਦੋ ਨੌਜਵਾਨ ਪਟਵਾਰੀਆਂ ਦੀ ਮੌਤ ਹੋ ਗਈ। ਇਹ ਘਟਨਾ ਪਟਵਾਰੀਆਂ ਦੀ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਕਾਰਨ ਵਾਪਰੀ ਹੈ। ਪੁਲਿਸ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਲਾਸ਼ਾਂ ਨੂੰ ਨਹਿਰ ਵਿਚੋਂ ਕਢਵਾ ਕੇ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖ਼ਵਾਇਆ ਹੈ, ਜਿੱਥੇ ਹੁਣ ਪੋਸਟਮਾਰਟਮ ਤੋਂ ਬਾਅਦ ਪ੍ਰਵਾਰ ਨੂੰ ਸੌਪਿਆ ਜਾਵੇਗਾ। ਮ੍ਰਿਤਕ ਪਟਵਾਰੀਆਂ ਦੀ ਪਹਿਚਾਣ ਰਣਯੋਧ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਦੇ ਤੌਰ ‘ਤੇ ਹੋਈ ਹੈ।
ਸੰਤ ਲੋਗੋਂਵਾਲ ਦੀ ਬਰਸੀ ਮੌਕੇ ਅੱਜ ਅਕਾਲੀ ਦਲ ਤੇ ਬਾਗੀ ਧੜਾ ਕਰਨਗੇ ਸ਼ਕਤੀ ਪ੍ਰਦਰਸ਼ਨ
ਦੋਨੋਂ ਪਟਵਾਰੀ ਝਬਾਲ ਇਲਾਕੇ ਵਿਚ ਲੱਗੇ ਹੋਏ ਸਨ। ਪ੍ਰਵਾਰਕ ਮੈਂਬਰਾਂ ਮੁਤਾਬਕ ਘਟਨਾ ਸਮੇਂ ਉਹ ਡਿਊਟੀ ਤੋਂ ਬਾਅਦ ਕਿਸੇ ਹੋਰ ਕੰਮ ਵਿਚ ਉਲਝ ਜਾਣ ਕਾਰਨ ਥੋੜਾ ਦੇਰੀ ਨਾਲ ਹੌਂਡਾ ਸਿਟੀ ਕਾਰ ’ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਕੱਚਾ-ਪੱਕਾ ਪਿੰਡ ਕੋਲ ਨਹਿਰ ਦੇ ਪੁਲ ’ਤੇ ਅੱਗੇ ਅਚਾਨਕ ਇੱਕ ਹੋਰ ਕਾਰ ਆ ਗਈ ਤੇ ਉਸਦੀ ਤੇਜ ਲਾਈਟਾਂ ਵੱਜਣ ਕਾਰਨ ਇੰਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਸਿੱਧੀ ਨਹਿਰ ਵਿਚ ਜਾ ਡਿੱਗੀ। ਕਾਰ ਦੇ ਨਹਿਰ ਵਿਚ ਡਿੱਗਣ ਦਾ ਪਤਾ ਚੱਲਦੇ ਹੀ ਲੋਕਾਂ ਨੇ ਰੋਲਾ ਪਾਇਆ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
ਜੇਲ੍ਹ ਅੰਦਰ ਭੈਣਾਂ ਨੇ ਭਰਾਵਾਂ ਦੇ ਬੰਨੀਆਂ ਰੱਖੜੀਆਂ, ਮਾਹੌਲ ਹੋਇਆ ਭਾਵੁਕ
ਕਾਫੀ ਮੁਸ਼ੱਕਤ ਦੇ ਬਾਅਦ ਦੋਨਾਂ ਪਟਵਾਰੀਆਂ ਦੀਆਂ ਲਾਸ਼ਾਂ ਨੂੰ ਪਾਣੀ ਵਿਚੋਂ ਕੱਢਿਆ ਗਿਆ। ਰਣਯੋਧ ਸਿੰਘ ਹਾਲੇ ਕੁਆਰਾ ਸੀ ਤੇ ਹਰਜਿੰਦਰ ਸਿੰਘ ਦਾ ਕੁੱਝ ਸਮਾਂ ਪਹਿਲਾਂ ਵਿਆਹ ਹੋਇਆ ਸੀ। ਇਹ ਵੀ ਦਸਿਆ ਜਾ ਰਿਹਾ ਕਿ ਇੱਕ ਪਟਵਾਰੀ ਦੇ ਪਿਤਾ ਦੀ ਕਰੀਬ 24 ਸਾਲ ਪਹਿਲਾਂ ਇਸੇ ਪੁਲ ’ਤੇ ਸੜਕ ਹਾਦਸੇ ਵਿਚ ਮੌਤ ਹੋਈ ਸੀ ਤੇ ਹੁਣ ਉਥੇ ਹੀ ਪੁੱਤ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਦਰਦਨਾਕ ਸ.ੜਕ ਹਾ.ਦ+ਸੇ ਵਿਚ ਪੰਜਾਬ ਦੇ ਦੋ ਨੌਜਵਾਨ ‘ਪਟਵਾਰੀਆਂ’ ਦੀ ਹੋਈ ਮੌ+ਤ"