9 Views
ਕਪੂਰਥਲਾ, 6 ਅਕਤੂਬਰ: ਬੀਤੀ ਦੇਰ ਸ਼ਾਮ ਸੁਲਤਾਨਪੁਰ ਲੋਧੀ ਵਿਚ ਦੋ ਮੋਟਰਸਾਈਕਲਾਂ ਦੀ ਆਪਸ ’ਚ ਹੋਈ ਆਹਮੋ-ਸਾਹਮਣੇ ਟੱਕਰ ਦੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ ਤਿੰਨ ਦੇ ਗੰਭੀਰ ਜਖ਼ਮੀ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਦੋਨੋਂ ਮੋਟਰਸਾਈਕਲ ਚਕਨਾਚੂਰ ਹੋ ਗਏ।
ਇਹ ਵੀ ਪੜ੍ਹੋ: Mumbai Fire Incident: ਇਕ ਹੀ ਪ੍ਰਵਾਰ ਦੇ ਦੋ ਮਾਸੂਮ ਬੱਚਿਆਂ ਸਹਿਤ ਪੰਜ ਜੀਆਂ ਦੀ ਹੋਈ ਮੌ+ਤ
ਹਾਦਸਾ ਡਡਵਿੰਡੀ-ਲੋਹੀਆ ਰੋਡ ’ਤੇ ਤਾਸ਼ਪੁਰ ਚੌਕ ’ਚ ਵਾਪਰਿਆਂ, ਜਿੱਥੇ ਪਲਸਰ ਅਤੇ ਹਾਂਡਾ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਪੰਜ ਨੌਜਵਾਨ ਆ ਰਹੇ ਸਨ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜੱਸਾ ਅਤੇ ਅਰਸ਼ ਵਜੋਂ ਹੋਈ ਦੱਸੀ ਜਾ ਰਹੀ ਹੈ। ਮੌਕੇ ’ਤੇ ਪੁੱਜ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਦੀ ਕਰਵਾਈ ਵਿੱਢੀ ਹੋਈ ਹੈ।
Share the post "ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਨੌਜਵਾਨਾਂ ਦੀ ਹੋਈ ਮੌ+ਤ, ਤਿੰਨ ਜਖ਼+ਮੀ"