ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ’ਤੇ ਜਾ ਰਹੇ ਮਜਦੂਰ ਦਰੜ੍ਹੇ, 10 ਦੀ ਹੋਈ ਮੌ+ਤ

0
79
+1

ਮਿਰਜ਼ਾਪੁਰ, 4 ਅਕਤੂਬਰ: ਬੀਤੀ ਰਾਤ ਪ੍ਰਯਾਗਰਾਜ ਹਾਈਵੇ ਉਪਰ ਥਾਣਾ ਕਛੂਆ ਅਧੀਨ ਪਂੈਦੇ ਪਿੰਡ ਕੱਟਕਾ ਕੋਲ ਵਾਪਰੇ ਇੱਕ ਬੇਕਾਬੂ ਟਰੱਕ ਚਾਲਕ ਵੱਲੋਂ ਮਜਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਵਿਚ ਪਿੱਛਿਓ ਟੱਕਰ ਮਾਰ ਕੇ 10 ਦੇ ਕਰੀਬ ਮਜਦੂਰਾਂ ਨੂੰ ਮਾਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਮਜਦੂਰ ਜਨਪਦੀ ਭਦੋੜੀ ਇਲਾਕੇ ਵਿਚ ਕੰਮ ਖ਼ਤਮ ਕਰਕੇ ਆਪਣੇ ਵਾਪਸ ਪਿੰਡ ਵੱਲ ਨੂੰ ਜਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ:ਖ਼ੂਨਦਾਨ ਵਿੱਚ ਪੰਜਾਬ ਸਮੁੱਚੇ ਭਾਰਤ ਦੇ ਤਿੰਨ ਮੋਹਰੀ ਰਾਜਾਂ ’ਚੋਂ ਇੱਕ

ਇਹ ਟਰੱਕ ਵਾਰਾਨਸੀ ਸਾਈਡ ਤੋਂ ਆਇਆ ਤੇ ਇਸਨੇ ਪਿੱਛੇ ਤੋਂ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਜਿੱਥੇ ਟਰਾਲੀ ਚਕਨਾਚੂਰ ਹੋ ਗਈ, ਉਥੇ ਟਰੈਕਟਰ ਵੀ ਟੁੱੱਟ ਕੇ ਦੋ ਹਿੱਸਿਆ ਵਿਚ ਵੰਡਿਆ ਗਿਆ। ਘਟਨਾ ਦਾ ਪਤਾ ਚੱਲਦੇ ਹੀ ਮਿਰਜ਼ਾਪੁਰ ਦੇ ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ਅਤੇ ਤਿੰਨ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

+1

LEAVE A REPLY

Please enter your comment!
Please enter your name here