ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੱਦੇ ਹੇਠ ਪਿੰਡਾਂ ਵਿਚ ਕੱਢੇ ਮੋਟਰਸਾਈਕਲ ਮਾਰਚ

0
29

ਬਠਿੰਡਾ, 19 ਦਸੰਬਰ : ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਈ ਸੂਬਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਹੋਏ ਮਰਨ ਵਰਤ ਅਤੇ ਦਿੱਲੀ ਜਾਣ ਲਈ ਲੱਗੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਤੇ ਕਿਸਾਨਾਂ ਦੇ ਕਾਫਲਿਆਂ ਤੇ ਕੇਂਦਰ ਦੀ ਮੋਦੀ ਹਕੂਮਤ ਦੇ ਇਸ਼ਾਰਿਆਂ ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਜਾਬਰ ਹੱਲਿਆਂ ਖਿਲਾਫ ਉਹਨਾਂ ਦੋਨਾਂ ਫੋਰਮਾਂ ਵੱਲੋਂ ਦਿੱਤੇ ਤਿੰਨ ਘੰਟੇ ਰੇਲ ਰੋਕੋ ਦੇ ਸੱਦੇ ਨਾਲ ਤਾਲਮੇਲ ਕਰਦਿਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਖੇਤੀ ਮੰਡੀਆਂ ਤੋੜਨ ਲਈ ਭੇਜੇ ਖਰੜੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਜ਼ਿਲਾ ਬਠਿੰਡਾ ਵੱਲੋਂ ਬਲਾਕ ਭਗਤਾ, ਨਥਾਣਾ, ਰਾਮਪੁਰਾ, ਮੌੜ, ਤਲਵੰਡੀ, ਸੰਗਤ ਅਤੇ ਬਠਿੰਡਾ ਦੇ ਪਿੰਡਾਂ ਵਿੱਚ ਮੋਟਰਸਾਈਕਲਾਂ ਤੇ ਹੋਕਾ ਮਾਰਚ ਕੀਤੇ ਗਏ।

ਇਹ ਵੀ ਪੜ੍ਹੋ Bathinda News: ਨਗਰ ਨਿਗਮ ਉੱਪ ਚੋਣ: ਬਠਿੰਡਾ ’ਚ ਆਪ ਬਨਾਮ ਵਿਰੋਧੀ ਧੜੇ ’ਚ ਲੱਗੀ ਸਿਰਧੜ ਦੀ ਬਾਜ਼ੀ

ਇਸ ਸਬੰਧੀ ਅੱਜ ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਲੱਗੇ ਮੋਰਚੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਲਿਖਤੀ ਤੌਰ ਤੇ ਮੰਨਿਆ ਸੀ ਕਿ ਸਾਰੀਆਂ ਫਸਲਾਂ ਦੇ ਸਰਕਾਰੀ ਭਾਅ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਮੰਗਾਂ ਵੀ ਮੰਨੀਆਂ ਸਨ। ਪਰ ਹੁਣ ਫਿਰ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਖਰੜਾ ਭੇਜ ਕੇ ਰਾਜਾਂ ਵਿੱਚ ਚੱਲ ਰਹੀਆਂ ਸਰਕਾਰੀ ਖਰੀਦ ਲਈ ਅਨਾਜ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਖੋਲਣ ਲਈ ਕਿਹਾ ਗਿਆ ਹੈ ਅਤੇ ਸਰਕਾਰ ਨੂੰ ਮਿਲਦੀ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਪ੍ਰਾਈਵੇਟ ਮੰਡੀਆਂ ਚੋਂ ਖਤਮ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਖੁੱਲਣ ਨਾਲ ਸਰਕਾਰੀ ਮੰਡੀਆਂ ਦਾ ਭੋਗ ਪੈ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਖਰੜੇ ਵਿੱਚ ਇਹ ਵੀ ਲਿਖਿਆ ਹੈ ਕਿ ਜੋ ਗਰੀਬ ਲੋਕਾਂ ਨੂੰ ਸਸਤੇ ਦਰਾਂ ਤੇ ਜਾਂ ਮੁਫਤ ਵਿੱਚ ਅਨਾਜ ਦੀ ਜਠਤਕ ਵੰਡ ਪ੍ਰਣਾਲੀ ਰਾਹੀਂ ਸਪਲਾਈ ਹੁੰਦੀ ਹੈ

ਇਹ ਵੀ ਪੜ੍ਹੋ ਸੰਸਦ ’ਚ ਹੰਗਾਮਾ, ਧੱਕਾਮੁੱਕੀ ਦੌਰਾਨ ਭਾਜਪਾ ਦੇ ਐਮਪੀ ਹੋਏ ਜਖ਼ਮੀ, ਸ਼ੈਸਨ ਦੀ ਕਾਰਵਾਈ ਮੁੜ ਮੁਅੱਤਲ

ਉਸਨੂੰ ਨਗਦੀ ਦੇ ਰੂਪ ਵਿੱਚ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਸਸਤੇ ਭਾਅ ਖਰੀਦਣ ਤੋਂ ਬਾਅਦ ਬਾਜ਼ਾਰ ਵਿੱਚ ਪ੍ਰਾਈਵੇਟ ਵਪਾਰੀਆਂ ਕੋਲ ਅਨਾਜ ਚਲੇ ਜਾਣ ਨਾਲ ਅਨਾਜ ਦੀਆਂ ਕੀਮਤਾਂ ਉੱਚੀਆਂ ਹੋ ਜਾਣੀਆਂ ਉਸ ਨਾਲ ਗਰੀਬਾਂ ਨੂੰ ਇਹ ਪੂਰਾ ਅਨਾਜ ਨਹੀਂ ਮਿਲੇਗਾ ਤੇ ਹੌਲੀ ਹੌਲੀ ਇਹ ਰਾਸੀ ਖਾਤਿਆਂ ਵਿੱਚ ਪਾਉਣੀ ਬੰਦ ਕਰ ਦਿੱਤੀ ਜਾਵੇਗੀ ਜਿਸ ਨਾਲ ਗਰੀਬਾਂ ਨੂੰ ਮਿਲਦਾ ਸਸਤਾ ਜਾਂ ਮੁਫਤ ਅਨਾਜ ਵੀ ਮਿਲਣਾ ਬੰਦ ਹੋ ਜਾਵੇਗਾ। ਸਰਕਾਰ ਦੇ ਕਿਸਾਨਾਂ, ਮਜ਼ਦੂਰਾਂ ਤੇ ਹਰੇਕ ਵਰਗ ਲਈ ਇਸ ਨੇ ਵੱਡੇ ਹਮਲੇ ਖਿਲਾਫ ਉਹਨਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖਰੜੇ ਨੂੰ ਰੱਦ ਕਰਾਉਣ ਲਈ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆਉਣ। ਉਹਨਾਂ ਕਿਹਾ ਕਿ ਇਸ ਸਮੂਹ ਕਿਰਤੀ ਵਰਗ ਦੇ ਲੋਕਾਂ ਖਿਲਾਫ ਕੇਂਦਰ ਸਰਕਾਰ ਦੇ ਇਸ ਵੱਡੇ ਹਮਲੇ ਨੂੰ ਰੋਕਣ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 23 ਦਸੰਬਰ ਨੂੰ ਦੇਸ਼ ਭਰ ਦੇ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਉਹਨਾਂ ਸਮੂਹ ਲੋਕਾਂ ਨੂੰ ਧਰਨੇ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here