11 Views
ਬਠਿੰਡਾ, 1ਦਸੰਬਰ: ਕੁਝ ਦਿਨ ਪਹਿਲਾਂ ਬਠਿੰਡਾ ਦੇ ਨਵੇਂ ਐਸਐਸਪੀ ਦਾ ਚਾਰਜ ਸੰਭਾਲਣ ਵਾਲੇ ਹਰਮਨਬੀਰ ਸਿੰਘ ਗਿੱਲ ਵੱਲੋਂ ਜ਼ਿਲ੍ਹੇ ਦੇ ਥਾਣਿਆਂ ਦੀ ਅਚਨਚੇਤ ਚੈਕਿੰਗ ਜਾਰੀ ਹੈ। ਇਸੇ ਲੜੀ ਤਹਿਤ ਉਨ੍ਹਾਂ ਵੱਲੋਂ ਸਬ ਡਿਵੀਜਨ ਭੁੱਚੋ ਅਧੀਨ ਆਉਂਦੇ ਥਾਣਾ ਨੇਹੀਆਂਵਾਲਾ ਅਤੇ ਪੁਲਿਸ ਚੌਂਕੀ ਗੋਨਿਆਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਚੈਕਿੰਗ ਦੌਰਾਨ ਮੁੱਖ ਅਫਸਰ ਥਾਣਾਜਾਤ ਨੂੰ ਇਹ ਹਦਾਇਤ ਕੀਤੀ ਗਈ ਕਿ ਸੀਨੀਅਰ ਅਫਸਰਾਂ ਵੱਲੋਂ ਦਿੱਤੇ ਗਏ ਹੁਕਮ ਆਪਣੇ ਸਟਾਫ ਨੂੰ ਰੋਜਾਨਾ ਰੋਲ ਕਾਲ ਸਮੇਂ ਪੜ ਕੇ ਸੁਣਾਏ ਜਾਣ ਅਤੇ ਇਸਤੋਂ ਬਾਅਦ ਇਹਨਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸਤੋਂ ਇਲਾਵਾ 6 ਮਹੀਨਿਆਂ ਤੋਂ ਜਿਆਦਾ ਸਮਾਂ ਲੰਬਿਤ ਪਏ ਕੇਸਾਂ ਦਾ ਜਲਦੀ ਨਿਪਟਾਰਾ ਕਰਕੇ ਮਹੀਨਾਵਾਰੀ ਕਰਾਈਮ ਮੀਟਿੰਗ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਜੇਰ ਤਫਤੀਸ਼ ਦੇ ਮੁਕੱਦਮਿਆਂ ਦਾ ਨਿਪਟਾਰਾ 15 ਦਿਨਾਂ ਵਿੱਚ ਕੀਤਾ ਜਾਵੇ ਅਤੇ ਜਿਹਨਾਂ ਮੁਕੱਦਮਿਆਂ ਦਾ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ ਉਹਨਾਂ ਨੂੰ 3 ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ।ਜਿਹਨਾਂ ਮੁਕੱਦਮਿਆ ਦੀ ਤਫਤੀਸ਼ ਮੁਕੰਮਲ ਹੋ ਚੁੱਕੀ ਹੈ, ਉਹਨਾਂ ਦਾ ਚਲਾਣ ਤਿਆਰ ਕਰਕੇ 1 ਹਫਤੇ ਵਿੱਚ ਚਲਾਣ ਟੂ-ਕੋਰਟ ਕਰਵਾਏ ਜਾਣ। ਥਾਣੇ ਵਿੱਚ ਪੈਡਿੰਗ ਪਈਆਂ ਅਦਮਪਤਾ ਅਖਰਾਜ ਰਿਪੋਰਟਾਂ ਦੀ ਸਾਰੀ ਪੀ੍ਰਕ੍ਰਿਆ ਮੁਕੰਮਲ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣ।
ਇਸ ਤੋਂ ਇਲਾਵਾ ਨਸ਼ੇ ਨਾਲ ਪ੍ਰਭਾਵਿਤ ਏਰੀਏ ਵਿੱਚ ਨਸ਼ਿਆਂ ਵਿਰੋਧੀ ਵੱਧ ਤੋਂ ਵੱਧ ਸੈਮੀਨਾਰ ਕਰਵਾ ਕੇ ਮੌਟੀਵੇਟ ਕੀਤਾ ਜਾਵੇ।ਮਾੜੇ ਅਨਸਰਾਂ/ਨਸ਼ਾ ਵੇਚਣ ਵਾਲੇ ਸਮੱਗਲਰਾਂ ਮੁਕੱਦਮੇ ਦਰਜ ਕੀਤੇ ਜਾਣ।ਲੋਕਲ ਅਤੇ ਸਪੈਸ਼ਲ ਲਾਅ ਬਰਾਮਦਗੀ ਦੇ ਮੁਕੱਦਮਿਆਂ ਨੂੰ ਚੰਗੇਰਾ ਬਣਾਇਆ ਜਾਵੇ। ਇਸਤੋਂ ਇਲਾਵਾ ਕੁਰੱਪਸ਼ਨ ਦੀ ਲਾਹਨਤ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ।