ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਸ਼੍ਰੀ ਮੁਕਤਸਰ ਸਾਹਿਬ, 2 ਜਨਵਰੀ: ਵਿਦੇਸ਼ ਦੀ ਧਰਤੀ ’ਤੇ ਪੜਾਈ ਦੇ ਨਾਲ-ਨਾਲ ਰੁਜਗਾਰ ਦੇ ਸੁਪਨੇ ਸੰਜੋਈ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਮੌਤ ਦੀਆਂ ਮਨਹੂਸ ਖ਼ਬਰਾਂ ਵਿਚ ਹੁਣ ਦਿਨ-ਬ-ਦਿਨ ਵਾਧਾ ਹੋਣ ਲੱਗਾ ਹੈ। ਪਿਛਲੇ ਦੋ ਦਿਨਾਂ ‘ਚ ਹੀ ਤਿੰਨ ਨੌਜਵਾਨਾਂ ਦੀ ਵਿਦੇਸ਼ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸੇ ਤਰ੍ਹਾਂ ਦੀ ਇੱਕ ਖ਼ਬਰ ਮਾਲਵਾ ਪੱਟੀ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਵਹਾ ਇਲਾਕੇ ਵਿਚੋਂ ਵੀ ਸਾਹਮਣੇ ਆਈ ਹੈ, ਜਿੱਥੈ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਕੈਨੇਡਾ ਵਿਚ ਮੌਤ ਹੋ ਗਈ ਹੈ। ਹਾਲੇ ਤੱਕ ਮੌਤ ਦੇ ਕਾਰਨਾਂ ਦਾ ਮਾਪਿਆਂ ਨੂੰ ਵੀ ਪਤਾ ਨਹੀਂ ਚੱਲ ਸਕਿਆ।
ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਲੋੜੀਦੇ ਗੋਲਡੀ ਬਰਾੜ ਨੂੰ ਕੇਂਦਰ ਨੇ ਅੱਤਵਾਦੀ ਐਲਾਨਿਆ
ਮਾਪਿਆਂ ਮੁਤਾਬਕ ਉਨ੍ਹਾਂ ਨੂੰ ਪੁੱਤਰ ਦੀ ਮੌਤ ਬਾਰੇ ਫ਼ੋਨ ਰਾਹੀਂ ਜਾਣਕਾਰੀ ਮਿਲੀ ਹੈ। ਕਰਨ ਨਾਂ ਦਾ ਇਹ ਨੌਜਵਾਨ 24 ਸਾਲਾਂ ਦਾ ਦਸਿਆ ਜਾ ਰਿਹਾ ਹੈ ਜੋ ਸਾਲ 2019 ਵਿਚ ਕੈਨੇਡਾ ਪੜਾਈ ਲਈ ਗਿਆ ਸੀ ਅਤੇ ਉਸਨੇ ਪਹਿਲੀ ਵਾਰ 10 ਜਨਵਰੀ ਨੂੰ ਪੰਜ ਸਾਲਾਂ ਬਾਅਦ ਘਰ ਮੁੜਣਾ ਸੀ। ਮਾਪਿਆਂ ਨੂੰ ਉਸਦੇ ਆਉਣ ਦਾ ਚਾਅ ਸੀ ਪ੍ਰੰਤੂ ਇਸ ਮੰਦਭਾਗੀ ਖ਼ਬਰ ਨੇ ਨਾ ਸਿਰਫ਼ ਮਾਪਿਆਂ ਬਲਕਿ ਉਨ੍ਹਾਂ ਦੇ ਜਾਣ-ਪਹਿਚਾਣ ਵਾਲਿਆਂ ਦੇ ਵੀ ਦਿਲ ਤੋੜ ਦਿੱਤੇ ਹਨ। ਇਸ ਪ੍ਰਵਾਰ ਲਈ ਇੱਕ ਹੋਰ ਵੱਡੀ ਦੁਖਦ ਖ਼ਬਰ ਇਹ ਵੀ ਹੈ ਕਿ ਹੁਣ ਇਸ ਪ੍ਰਵਾਰ ਨੂੰ ਅਪਣੇ ਪੁੱਤਰ ਦੀ ਲਾਸ਼ ਵਾਪਸ ਲਿਆਉਣ ਲਈ 42 ਹਜ਼ਾਰ ਦੇ ਕਰੀਬ ਕੈਨੇਡੀਅਨ ਡਾਲਰ ਦੀ ਜਰੂਰਤ ਹੈ।
ਬਠਿੰਡਾ ਪੁਲਿਸ ਵਲੋਂ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ, ਚਾਰ ਗ੍ਰਿਫਤਾਰ
ਜੋਕਿ ਭਾਰਤ ਦੇ ਸਾਢੇ 26 ਲੱਖ ਰੁਪਏ ਦੇ ਕਰੀਬ ਬਣਦੇ ਹਨ। ਅੱਖਾਂ ਵਿਚੋਂ ਹੰਝੂਆਂ ਦੇ ਸਮੁੰਦਰ ਵਹਾ ਰਹੇ ਇੰਨ੍ਹਾਂ ਮਾਪਿਆਂ ਨੇ ਹੁਣ ਅਪਣੇ ਪੁੱਤਰ ਦੇ ਅੰਤਿਮ ਦਰਸ਼ਨਾਂ ਲਈ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਮਾਜ ਸੇਵੀਆਂ ਦੀ ਮੱਦਦ ਮੰਗੀ ਹੈ ਤਾਂ ਕਿ ਉਹ ਅਪਣੇ ਇਕਲੌਤੇ ਪੁੱਤਰ ਦਾ ਅੰਤਿਮ ਸੰਸਕਾਰ ਅਪਣੀ ਧਰਤੀ ’ਤੇ ਅਪਣੇ ਹੱਥੀ ਕਰ ਸਕਣ। ਬਹਰਹਾਲ ਇੱਕ ਸਮਾਜ ਸੇਵੀ ਸੰਸਥਾ ਨੇ ਪ੍ਰਵਾਰ ਦੀ ਪੰਜ ਲੱਖ ਰੁਪਏ ਦੀ ਮੱਦਦ ਵੀ ਕੀਤੀ ਹੈ।