Amritsar News: ਬੀਤੀ ਰਾਤ ਜਿੱਥੇ ਪੂਰੇ ਦੇਸ ਭਰ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਚਾਵਾਂ ਨਾਲ ਮਨਾਇਆ ਜਾ ਰਿਹਾ ਸੀ, ਉਥੇ ਅੰਮ੍ਰਿਤਸਰ ‘ਚ ਲੋਹੜੀ ਮੌਕੇ ਪਾਈ ਧੂਣੀ ਵਿਚੋਂ ਨਿਕਲੀ ਅੱਗ ਦੀ ਚਿੰਗਾਰੀ ਨੇ ਇੱਕ ਘਰ ਨੂੰ ਜਿੱਥੇ ਰਾਖ ਬਣਾ ਦਿੱਤਾ, ਉਥੇ ਪਿਉ-ਧੀ ਦੀ ਵੀ ਮੌਤ ਹੋ ਗਈ। ਇਹ ਘਟਨਾ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਇਲਾਕੇ ਮੰਨੇ ਜਾਂਦੇ ਮਾਨਾ ਸਿੰਘ ਚੌਂਕ ਨਜਦੀਕ ਸਥਿਤ ਗਲੀ ਚੂੜ ਸਿੰਘ ਵਿਖੇ ਵਾਪਰੀ।
ਇਹ ਵੀ ਪੜ੍ਹੋ Punjab ‘ਚ ਕੜਾਕੇ ਦੀ ਠੰਢ ਦੌਰਾਨ ਮੁੜ ਖੁੱਲੇ ਸਕੂਲ, ਕਈ ਥਾਵਾਂ ‘ਤੇ ਤਾਪਮਾਨ 0 ਹੋਇਆ
ਇਸ ਇਲਾਕੇ ਵਿੱਚ ਤੰਗ ਗਲੀਆਂ ਹੋਣ ਕਾਰਨ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਜ਼ਦੀਕ ਨਹੀਂ ਪੁੱਜ ਸਕੀਆਂ, ਜਿਸਦੇ ਚੱਲਦੇ ਅੱਗ ‘ਤੇ ਕਾਬੂ ਪਾਉਣ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪਈ। ਘਟਨਾ ਸਮੇਂ ਘਰ ਵਿਚ ਪ੍ਰਵਾਰ ਦੇ ਪੰਜ ਮੈਂਬਰ ਸਨ, ਜਿੰਨ੍ਹਾਂ ਵਿਚੋਂ 3 ਨੂੰ ਅੱਗ ਦੇ ਭਾਂਬੜਾਂ ਵਿਚੋਂ ਕੱਢ ਲਿਆ ਗਿਆ ਜਦਕਿ ਘਰ ਦੀ ਪਹਿਲੀ ਮੰਜਿਲ ‘ਤੇ ਪਏ ਬਜੁਰਗ ਅਤੇ ਉਸਦੀ ਜਵਾਨ ਧੀ (ਜੋਕਿ ਅਪਹਾਜ਼ ਦੱਸੀ ਜਾ ਰਹੀ ਹੈ) ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ ਪੰਜਾਬ ਲੋਕ ਭਵਨ ਵਿਖੇ ਭਗਵੰਤ ਮਾਨ ਤੇ ਨਾਇਬ ਸੈਣੀ ਦੀ ਮੌਜੂਦਗੀ ‘ਚ ਰਵਾਇਤੀ ਪੰਜਾਬੀ ਢੰਗ ਨਾਲ ਮਨਾਈ ਲੋਹੜੀ
ਘਟਨਾ ਦਾ ਪਤਾ ਲੱਗਦੇ ਹੀ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਇਲਾਕੇ ਦੇ ਐਸਐਚਓ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਮੁਢਲੀ ਜਾਣਕਾਰੀ ਮੁਤਾਬਕ ਗਲੀ ਵਿਚ ਪਾਈ ਲੋਹੜੀ ਵਿਚੋਂ ਨਿਕਲੀ ਇੱਕ ਚਿੰਗਾਰੀ ਘਰ ਵਿਚ ਜਾ ਡਿੱਗੀ ਤੇ ਉਥੇ ਪਏ ਰੁਮਾਲਾ ਸਾਹਿਬ ਨੂੰ ਅੱਗ ਪੈ ਗਈ। ਇਹ ਵੀ ਦਸਿਆ ਜਾ ਰਿਹਾ ਕਿ ਪ੍ਰਵਾਰ ਵੱਲੋਂ ਘਰ ਵਿੱਚ ਹੀ ਰੁਮਾਲਾ ਸਾਹਿਬ ਦਾ ਕੰਮ ਕੀਤਾ ਜਾਂਦਾ ਸੀ, ਜਿਸ ਕਾਰਨ ਅੱਗ ਜਲਦੀ ਫੈਲ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





