ਮੰਦਭਾਗੀ ਖ਼ਬਰ: ਘਰੇਲੂ ਕਲੈਸ਼ ਕਾਰਨ ਮਾਸੂਮ ਬੱਚੇ ਸਹਿਤ ਪਿਊ ਨੇ ਖ਼ਾਧਾ ਜ਼ਹਿਰ, ਹੋਈ ਮੌਤ

0
10
212 Views

ਸ਼੍ਰੀ ਮੁਕਤਸਰ ਸਾਹਿਬ, 4 ਅਕਤੂਬਰ: ਜ਼ਿਲ੍ਹੇ ਦੇ ਪਿੰਡ ਰਾਣੀਵਾਲਾ ਦੇ ਇੱਕ ਨੌਜਵਾਨ ਵੱਲੋਂ ਇੱਕ ਵੱਡਾ ਦੁਖ਼ਦਾਈ ਕਦਮ ਚੁੱਕਣ ਦੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸੂਚਨਾ ਮੁਤਾਬਕ ਗੁਰਬਾਜ਼ ਸਿੰਘ(37) ਨਾਂ ਦੇ ਨੌਜਵਾਨ ਦਾ ਆਪਣੀ ਪਤਨੀ ਨਾਲ ਘਰੇਲੂ ਕਲੈਸ਼ ਚੱਲਦਾ ਸੀ। ਉਸਦੀ ਪਤਨੀ ਪਿੰਡ ਰਾਊਂਕੇ ਵਿਖੇ ਰਹਿ ਰਹੀ ਸੀ। ਇਸ ਕਲੈਸ਼ ਤੋਂ ਦੁਖੀ ਹੋ ਕੇ ਪਿੰਡ ਰਾਊਕੇ ਵਿਖੇ ਪੁੱਜੇ ਗੁਰਬਾਜ਼ ਸਿੰਘ ਨੇ ਆਪਣੇ 6 ਸਾਲਾ ਪੁੱਤਰ ਮਨਕੀਰਤ ਸਿੰਘ ਨਾਲ ਜਹਿਰੀਲੀ ਦਵਾਈ ਖ਼ਾ ਲਈ। ਜਿਸ ਕਾਰਨ ਮਾਸੂਮ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਬਾਜ਼ ਨੇ ਵੀ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here