spot_img

ਮੰਦਭਾਗੀ ਖ਼ਬਰ; ਇੱਕ ਹੋਰ ਕਾਰ ਛੱਪੜ ‘ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌ*ਤ

Date:

spot_img

Fatehgarh Sahib News: ਬੀਤੀ ਰਾਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਦੋ ਨੌਜਵਾਨਾਂ ਦੀ ਇੱਕ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਅਚਾਨਕ ਚੱਲਦੀ ਹੋਈ ਕਾਰ ਦਾ ਟਾਈਰ ਫ਼ਟਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ, ਜਿਸਦੇ ਚੱਲਦੇ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਸਥਿਤ ਛੱਪੜ ਵਿਚ ਡਿੱਗ ਪਈ। ਘਟਨਾ ਦੇਰ ਰਾਤ ਵਾਪਰਨ ਕਾਰਨ ਕਾਰ ਸਵਾਰ ਨੌਜਵਾਨਾਂ ਨੂੰ ਜਲਦੀ ਬਾਹਰ ਕੱਢਿਆ ਨਹੀਂ ਜਾ ਸਕਿਆ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਹਰੀਸ਼ ਕੁਮਾਰ ਅਤੇ ਮਾਧਵ ਕੁਮਾਰ ਵਜੋਂ ਹੋਈ ਹੈ, ਜੋਕਿ ਸਰਹਿੰਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਹਰ ਮੰਚ ‘ਤੇ ਆਰਡੀਐੱਫ ਦਾ ਮੁੱਦਾ ਚੁੱਕਿਆ, ਪਰ ਕੇਂਦਰ ਅਜੇ ਵੀ ਕਿਸਾਨਾਂ ਦੇ ਪੈਸੇ ਰੋਕੀ ਬੈਠਾ ਹੈ: ਹਰਪਾਲ ਸਿੰਘ ਚੀਮਾ

ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨਾਂ ਦੇ ਦੋਸਤ ਅਕਸ਼ਿਤ ਦੀ ਭੈਣ ਘਰ ਲੜਕਾ ਹੋਇਆ ਸੀ, ਜਿਸਦੀ ਖੁਸ਼ੀ ਮਨਾਉਣ ਹਰੀਸ਼ ਤੇ ਮਾਧਵ ਆਪਣੀ ਹੌਡਾ ਸਿਟੀ ਅਤੇ ਅਕਸ਼ਿਤ ਤੇ ਰਤਨਜੌਤ ਹੌਡਾ ਅਮੇਜ਼ ਕਾਰ ਉੱਪਰ ਲੜਕੀ ਦੇ ਘਰ ਜਾ ਕੇ ਕੇਕ ਕੱਟ ਕੇ ਵਾਪਸ ਸਰਹਿੰਦ-ਚੰਡੀਗੜ੍ਹ ਰੋਡ ‘ਤੇ ਰਤਨਜੌਤ ਨੂੰ ਛੱਡਣ ਜਾ ਰਹੇ ਸਨ। ਇਸ ਦੌਰਾਨ ਪਿੰਡ ਅੱਤੇਵਾਲੀ ਕੋਲ ਹੌਡਾ ਸਿਟੀ ਕਾਰ ਦਾ ਮੂਹਰਲਾ ਟਾਈਰ ਅਚਾਨਕ ਫਟ ਗਿਆ ਤੇ ਪਹਿਲਾਂ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਤੇ ਮੁੜ ਸੜਕ ਕਿਨਾਰੇ ਡੂੰਘੇ ਛੱਪੜ ਵਿਚ ਡਿੱਗ ਪਈ। ਕਾਰ ਨੂੰ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਦੀ ਮੱਦਦ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਹਰ ਕੱਢਿਆ ਗਿਆ ਪ੍ਰੰਤੂ ਤਦ ਤੱਕ ਦੋਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...