ਮੰਦਭਾਗੀ ਖ਼ਬਰ; Bathinda ‘ਚ ਪੁਲ ਉਪਰੋਂ ਡਿੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ

0
1122
+3

Bathinda News: ਬੀਤੀ ਦੇਰ ਰਾਤ ਬਠਿੰਡਾ ਦੇ ਲਾਈਨੋਪਾਰ ਇਲਾਕੇ ਨੂੰ ਜੋੜਨ ਵਾਲੇ ਪਰਸਰਾਮ ਨਗਰ ਓਵਰ ਬ੍ਰਿਜ ਉਪਰੋਂ ਡਿੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਹਾਲੇ ਵੀ 20-21 ਸਾਲਾਂ ਦੀ ਉਮਰ ਦੇ ਹੀ ਸਨ, ਜਿਨਾਂ ਦੀ ਪਹਿਚਾਣ ਸ਼ਿਵਾ ਵਾਸੀ ਜੋਗੀ ਨਗਰ ਅਤੇ ਪ੍ਰਾਂਸ਼ੂ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ। ਘਟਨਾ ਸਮੇਂ ਇਹ ਦੋਨੋਂ ਨੌਜਵਾਨ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ। ਕਿਹਾ ਜਾ ਰਿਹਾ ਕਿ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਉਹ ਡਿਵਾਈਡਰ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਇਹ ਨੌਜਵਾਨ ਇਸ ਪੁਲ ਦੇ ਉੱਪਰੋਂ ਹੇਠਾਂ ਡਿੱਗ ਪਏ।

ਇਹ ਵੀ ਪੜ੍ਹੋ  Bikram Majitha Drug Case; ਹੁਣ ਨਵੀਂ SIT ਬਣੀ

ਕਰੀਬ ਰਾਤ 11:30 ਵਜੇ ਵਾਪਰੀ ਇਸ ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੇ ਵਲੰਟੀਅਰ ਮੌਕੇ ‘ਤੇ ਐਂਬੂਲੈਂਸਾਂ ਲੈ ਕੇ ਪੁੱਜੇ ਅਤੇ ਇਹਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਇੰਨਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਲਾਈਨੋਂ ਪਾਰ ਇਲਾਕੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+3

LEAVE A REPLY

Please enter your comment!
Please enter your name here