ਬਠਿੰਡਾ ਦੇ ਬੱਸ ਅੱਡੇ ’ਚ ਰਿਸ਼ਤੇਦਾਰ ਨੂੰ ਚੜਾਉਣ ਆਏ ਯੂਨੀਵਰਸਿਟੀ ਦੇ ਮੁਲਾਜਮ ਨੂੰ ਬੱਸ ਨੇ ਦਰੜਿਆਂ

0
1111
+3

Bathinda News: ਬਠਿੰਡਾ ਦੇ ਬੱਸ ਅੱਡੇ ਵਿਚ ਅੱਜ ਬੁੱਧਵਾਰ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜੇਸ਼ ਕੁਮਾਰ (36 ਸਾਲ) ਪੁੱਤਰ ਬੁੱਧ ਰਾਮ ਵਾਸੀ ਗੁਰੂ ਨਾਨਕ ਦੇਵ ਮੁਹੱਲਾ ਬਠਿੰਡਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਚ ਬਤੌਰ ਮੁਲਾਜਮ ਕੰਮ ਕਰਦਾ ਰਾਜੇਸ਼ ਕੁਮਾਰ ਦੁਪਿਹਰ ਸਮੇਂ ਆਪਣੇ ਇੱਕ ਰਿਸ਼ਤੇਦਾਰ ਨੂੰ ਬੱਸ ਸਟੈਂਡ ਵਿਚ ਬੱਸ ਚੜਾਉਣ ਆਇਆ ਸੀ।

ਇਹ ਵੀ ਪੜ੍ਹੋ SAS Nagar ਪੁਲਿਸ ਨੇ ਗੋਲੀਆਂ ਅਤੇ ਟੀਕਿਆਂ ਦੀ ਵੱਡੀ ਖੇਪ ਬਰਾਮਦ ਕਰਕੇ ਨਕਲੀ ਦਵਾਈਆਂ/ਬਾਡੀ ਸਪਲੀਮੈਂਟਸ ਦਾ ਪਰਦਾਫਾਸ਼ ਕੀਤਾ

ਇਸ ਦੌਰਾਨ ਉਹ ਬੱਸ ਸਟੈਂਡ ਦੇ ਵਿਚ ਆਪਣੇ ਰਿਸ਼ਤੇਦਾਰ ਨਾਲ ਖੜਾ ਗੱਲਾਂ ਹੀ ਕਰ ਰਿਹਾ ਸੀ ਤੇ ਫ਼ੋਨ ਵੀ ਸੁਣ ਰਿਹਾ ਸੀ ਕਿ ਅਚਾਨਕ ਡੱਬਵਾਲੀ ਕਾਊਂਟਰ ਤੋਂ ਚੱਲੀ ਪੀਆਰਟੀਸੀ ਦੀ ਬੱਸ (ਨੰਬਰ ਪੀਬੀ-13 ਏਡਬਲਯੂ-6376) ਉਸਦੇ ਉਪਰ ਚੜ੍ਹ ਗਈ। ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਦੀ ਮੱਦਦ ਨਾਲ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸਦੀ ਮੌਤ ਹੋ ਗਈ। ਮਾਮਲੇ ਦੀ ਪੁਸ਼ਟੀ ਕਰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ਼ ਸਬ ਇੰਸਪੈਕਟਰ ਜਸਕਰਨ ਸਿੰਘ ਨੇ ਦਸਿਆ ਕਿ ਲਾਸ਼ ਦਾ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਫ਼ਿਲਹਾਲ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ਉਪਰ ਬੱਸ ਦੇ ਡਰਾਈਵਰ ਕੇਵਲ ਕਾਂਤ ਵਿਰੁਧ ਬੀਐਨਐਸ ਦੀ ਧਾਰਾ 281 ਤੇ 106 ਤਹਿਤ ਪਰਚਾ ਦਰਜ਼ ਕਰ ਲਿਆ ਹੈ। ਉਧਰ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਇਹ ਘਟਨਾ ਬੱਸ ਦੀਆਂ ਬਰੇਕਾਂ ਫ਼ੇਲ ਹੋਣ ਕਾਰਨ ਵਾਪਰੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+3

LEAVE A REPLY

Please enter your comment!
Please enter your name here