ਪਿੰਡ ਦੇ ਲੋਕਾਂ ਨੇ ਪਾਕਿਸਤਾਨੀ ਨੂੰ ਦਫ਼ਨਾਉਣ ਤੋਂ ਕੀਤਾ ਇੰਨਕਾਰ
ਜਲਾਲਾਬਾਦ, 4 ਜੁਲਾਈ: ਦੋ ਦਿਨ ਪਹਿਲਾਂ ਸਰਹੱਦ ਪਾਰ ਕਰਨ ਦੌਰਾਨ ਭਾਰਤ-ਪਾਕਿਸਤਾਨ ਬਾਰਡਰ ’ਤੇ ਬੀਐਸਐਫ਼ ਦੀ ਗੋਲੀ ਲੱਗਣ ਕਾਰਨ ਮਾਰੇ ਗਏ ਇੱਕ ਪਾਕਿਸਤਾਨੀ ਘੁਸਪੇਠੀਏ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਅੱਜ ਇੱਥੇ ਨਜਦੀਕੀ ਪਿੰਡ ’ਚ ਹੰਗਾਮਾ ਹੋ ਗਿਆ। ਪਾਕਿਸਤਾਨ ਵੱਲੋਂ ਇਸ ਘੁਸਪੇਠੀਏ ਨੂੰ ਆਪਣਾ ਮੰਨਣ ਤੋਂ ਇੰਨਕਾਰ ਕਰਨ ‘ਤੇ ਪੰਜਾਬ ਪੁਲਿਸ ਵੱਲੋਂ ਇਸਦੀ ਲਾਸ਼ ਨੂੰ ਦਫ਼ਨਾਇਆ ਜਾ ਰਿਹਾ ਸੀ ਪ੍ਰੰਤੂ ਪਿੰਡ ਪੱਚਾ ਕਾਲਾ ਵਾਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਅਜਿਹਾ ਕਰਨ ਤੋਂ ਰੋਕ ਦਿੱਤਾ, ਜਿਸ ਕਾਰਨ ਪੁਲਿਸ ਨੂੰ ਲਾਸ਼ ਵਾਪਸ ਲਿਜਾ ਕੇ ਅਬੋਹਰ ਦੇ ਮੁਰਦਾਘਰ ਵਿਚ ਰੱਖਣੀ ਪਈ।
ਇੰਨ੍ਹਾਂ ਸਖ਼ਤ ਸ਼ਰਤਾਂ ਹੇਠ ਮਿਲੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ!
ਇਸਤੋਂ ਬਾਅਦ ਅਬੋਹਰ ਦੇ ਮੁਸਲਿਮ ਭਾਈਚਾਰੇ ਦੀ ਸਹਿਮਤੀ ਲੈ ਕੇ ਉਸਨੂੰ ਉਥੇ ਦੇ ਕਬਰਸਥਾਨ ਵਿਚ ਦਫ਼ਨਾਇਆ ਗਿਆ। ਉਧਰ ਡੀਐਸਪੀ ਸੁਬੇਗ ਸਿੰਘ ਨੇ ਦਸਿਆ ਕਿ ‘‘ ਬੀਐਸਐਫ਼ ਦੀ ਗੋਲੀ ਵਿਚ ਮਾਰੇ ਗਏ ਇਸ ਘੁਸਪੇਠੀਏ ਦੀ ਲਾਸ਼ ਨੂੰ ਕੇਂਦਰੀ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਸੀ। ਜਿਸਤੋਂ ਬਾਅਦ ਪੰਜਾਬ ਪੁਲਿਸ ਨੇ ਉਸਦੀ ਲਾਸ਼ ਨੂੰ ਸਰਪੰਚ ਦੀ ਸਹਿਮਤੀ ਨਾਲ ਜਲਾਲਾਬਾਦ ਨਜਦੀਕ ਪਿੰਡ ਪੱਚਾ ਕਾਲੇ ਵਾਲੇ ਦਫ਼ਨਾਉਣ ਗਏ ਸਨ ਪ੍ਰੰਤੂ ਲੋਕਾਂ ਵੱਲੋਂ ਸਹਿਮਤ ਨਾ ਹੋਣ ’ਤੇ ਵਾਪਸ ਅਬੋਹਰ ਲਿਜਾਇਆ ਗਿਆ ਸੀ। ’’
Share the post "ਬੀਐਸਐਫ਼ ਦੀ ਗੋਲੀ ’ਚ ਮਾਰੇ ਗਏ ‘ਘੁਸਪੇਠੀਏ’ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਹੰਗਾਮਾ"