USA News: ਪਿਛਲੇ ਦਿਨੀਂ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਕਥਿਤ ਲਾਪਰਵਾਹੀ ਕਾਰਨ ਤਿੰਨ ਅਮਰੀਕੀਆਂ ਦੀ ਹੋਈ ਮੌਤ ਤੋਂ ਬਾਅਦ ਟਰੰਪ ਸਰਕਾਰ ਨੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਹੁਣ ਅਮਰੀਕਾ ਨੇ ਆਪਣੇ ਦੇਸ਼ ਵਿਚ ਆਉਣ ਵਾਲੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ੇ ਦੇਣ ਉਪਰ ਤੁਰੰਤ ਰੋਕ ਲਗਾ ਦਿੱਤੀ ਹੈ।ਇਸਦੀ ਜਾਣਕਾਰੀ ਖੁਦ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਆਪਣੇ ਸੋਸਲ ਮੀਡੀਆ ਖਾਤੇ ਰਾਹੀਂ ਦਿੱਤੀ ਹੈ। ਚੱਲ ਰਹੀ ਚਰਚਾ ਦੇ ਮੁਤਾਬਕ ਉਕਤ ਘਟਨਾ ਤੋਂ ਬਾਅਦ ਟਰੰਪ ਸਰਕਾਰ ਟਰੱਕ ਡਰਾਈਵਰਾਂ ਦੀ ਯੋਗਤਾ, ਉਨ੍ਹਾਂ ਦੇ ਤਜਰਬੇ ਅਤੇ ਹੋਰਨਾਂ ਪਹਿਲੂਆਂ ‘ਤੇ ਮੁੜ ਵਿਚਾਰ ਕਰਕੇ ਨਿਯਮਾਂ ਨੂੰ ਸਖਤ ਕਰਨ ਦੇ ਰੋਅ ਵਿਚ ਹੈ। ਗੌਰਤਲਬ ਹੈ ਕਿ ਹਾਦਸੇ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਟਰੱਕ ਡਰਾਈਵਰ ਡਰਾਈਵਰ ਹਰਜਿੰਦਰ ਸਿੰਘ (28) ਨੂੰ ਪੁਛਗਿਛ ਦੌਰਾਨ ਅੰਗਰੇਜ਼ੀ ਭਾਸ਼ਾ ਦੇ ਗਿਆਨ ਤੋਂ ਕੋਰਾ ਪਾਇਆ ਗਿਆ।
ਇਹ ਵੀ ਪੜ੍ਹੋ ਵਿਜੀਲੈਂਸ ਨੇ ਬਿਕਰਮ ਮਜੀਠੀਆ ਵਿਰੁੱਧ 40 ਹਜ਼ਾਰ ਸਫ਼ਿਆਂ ਦੀ ਦਾਇਰ ਕੀਤੀ ਚਾਰਜਸ਼ੀਟ, 700 ਕਰੋੜ ਦੀ ਬੇਨਾਮੀ ਸੰਪਤੀ ਦਾ ਖੁਲਾਸਾ
ਇਸੇ ਤਰ੍ਹਾਂ ਹੋਰਨਾਂ ਨਿਯਮਾਂ ਬਾਰੇ ਵੀ ਉਸਨੂੰ ਘੱਟ ਪਤਾ ਸੀ। ਜਿਸਦੇ ਚੱਲਦੇ ਉਸਦੇ ਵਿਰੁਧ ਵੀ ਸਖਤ ਕਾਰਵਾਈ ਹੋ ਸਕਦੀ ਹੈ । ਜਿਰਕਯੋਗ ਹੈ ਕਿ ਉਕਤ ਡਰਾਈਵਰ ਨੇ 12 ਅਗਸਤ ਨੂੰ ਆਪਣੇ ਟਰੱਕ ਫਲੋਰੀਡਾ ਹਾਈਵੇਅ ”ਤੇ ਗਤਲ ਢੰਗ ਨਾਲ ਯੂ-ਟਰਨ ਲਿਆ ਸੀ। ਜਿਸਦੇ ਚੱਲਦੇ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਇਸਦੇ ਟਰੱਕ ਵਿਚ ਵੱਜੀ ਤੇ ਕਾਰ ਸਵਾਰ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਹਰਜਿੰਦਰ ਸਿੰਘ 2018 ‘ਚ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੋਇਆ ਸੀ ਅਤੇ ਉਹ ਕਿਸੇ ਤਰੀਕੇ ਨਾਲ ਕੈਲੀਫੋਰਨੀਆ ਤੇ ਵਾਸ਼ਿੰਗਟਨ ‘ਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ‘ਚ ਕਾਮਯਾਬ ਰਿਹਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













