USA News: USA Truck Driver Harjinder Singh; ਲੰਘੀ 12 ਅਗਸਤ ਨੂੰ ਫਲੋਰੀਡਾ ਦੇ ਵਿਚ ਟਰੱਕ ਦੀ ਗਲਤ U-turn ਲੈਣ ਕਾਰਨ ਹੋਈਆਂ ਤਿੰਨ ਮੌਤਾਂ ਦੇ ਬਾਅਦ ਪੂਰੇ ਪੰਜਾਬੀ ਭਾਈਚਾਰੇ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੇ ਹਰਜਿੰਦਰ ਸਿੰਘ (28 ਸਾਲ) ਦੇ ਹੱਕ ਵਿਚ ਚੱਲ ਰਹੀ Online Petition ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਇਹ ਖ਼ਬਰ ਲਿਖੇ ਜਾਣ ਤੱਕ 18 ਲੱਖ 28 ਹਜ਼ਾਰ ਦੇ ਕਰੀਬ ਇਸ ਪਿਟੀਸ਼ਨ ਉਪਰ ਲੋਕਾਂ ਨੇ ਦਸਤਖ਼ਤ ਕੀਤੇ ਹਨ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ 12 ਅਗਸਤ ਦੀ ਘਟਨਾ ‘ਇੱਕ ਦੁਖਦਾਈ ਹਾਦਸਾ ਸੀ – ਜਾਣਬੁੱਝ ਕੇ ਕੀਤੀ ਗਈ ਕਾਰਵਾਈ ਨਹੀਂ।’
ਇਹ ਵੀ ਪੜ੍ਹੋ 55 ਲੱਖ ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਕੇਂਦਰ ਸਰਕਾਰ-ਮੁੱਖ ਮੰਤਰੀ
ਇਹ ਅੱਗੇ ਕਹਿੰਦਾ ਹੈ, “ਜਦੋਂ ਕਿ ਜਵਾਬਦੇਹੀ ਮਾਇਨੇ ਰੱਖਦੀ ਹੈ, ਉਸਦੇ ਵਿਰੁੱਧ ਦੋਸ਼ਾਂ ਦੀ ਗੰਭੀਰਤਾ ਘਟਨਾ ਦੇ ਹਾਲਾਤਾਂ ਨਾਲ ਮੇਲ ਨਹੀਂ ਖਾਂਦੀ।” ਇਸ ਮਾਮਲੇ ਵਿਚ ਬੀਤੇ ਕੱਲ ਹਰਜਿੰਦਰ ਸਿੰਘ ਦੇ ਵਿਰੁਧ ਅਦਾਲਤ ਵਿਚ ਦਾਈਰ ਕੀਤੇ ਚਾਰਜ਼ ਦੀ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ। ਜਿਸਦੇ ਵਿਚ ਇੱਕ ਪੰਜਾਬੀ ਟ੍ਰਾਂਸਲੇਟਰ ਦੇ ਰਾਹੀਂ ਹਰਜਿੰਦਰ ਸਿੰਘ ਨਾਲ ਹੋ ਰਹੀ ਵਾਰਤਾਲਾਪ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ Jaswinder Bhalla Death News; ਹਜ਼ਾਰਾਂ ਸੇਜ਼ਲ ਅੱਖਾਂ ਨਾਲ ਕਮੇਡੀਅਨ ਜਸਵਿੰਦਰ ਭੱਲਾ ਨੂੰ ਦਿੱਤੀ ਅੰਤਿਮ ਵਿਦਾਈ
ਗੌਰਤਲਬ ਹੈ ਕਿ ਹਾਦਸੇ ਤੋਂ ਬਾਅਦ ਉਕਤ ਪੰਜਾਬੀ ਨੌਜਵਾਨ ਫ਼ਲੋਰੀਡਾ ਤੋਂ ਭੱਜ ਕੇ ਕੈਲੀਫ਼ੋਰਨੀਆ ਚਲਾ ਗਿਆ ਸੀ, ਜਿੱਥੋਂ ਉਸਨੂੰ ਵਾਪਸ ਫਲੋਰੀਡਾ ਲਿਆਂਦਾ ਗਿਆ। ਇਸਤੋਂ ਇਲਾਵਾ ਇਸ ਹਾਦਸੇ ਤੋਂ ਬਾਅਦ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਕਮਰਸ਼ੀਅਲ ਟਰੱਕ ਡਰਾਈਵਰ ਦੇ ਵਰਕ ਵੀਜ਼ੇ ਉੱਪਰ ਲਗਾਈ ਰੋਕ ਵੀ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਰੋਕ ਵਿਚ ਸਿੱਧੇ ਤੌਰ ‘ਤੇ ਭਾਰਤ ਦਾ ਕੋਈ ਜਿਕਰ ਨਹੀਂ ਪ੍ਰੰਤੂ ਇਸਦੇ ਨਾਲ ਪ੍ਰਭਾਵਿਤ ਹੋਣ ਵਾਲੇ ਵਰਗ ਵਿਚੋਂ ਸਭ ਤੋਂ ਵੱਧ ਭਾਰਤੀ ਹੀ ਦੱਸੇ ਜਾ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





