ਖਾਲੀ ਪਏ ’’ਪੈਕ ਹਾਊਸ-ਕਮ-ਕੋਲਡ ਸਟੋਰ’’ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ – ਖੇਤੀਬਾੜੀ ਮੰਤਰੀ

0
7

👉ਸਰਕਾਰ ਦੇ 100 ਦਿਨ ਦੇ ਏਜੰਡੇ ’ਤੇ ਵੀ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਚੰਡੀਗੜ੍ਹ,15 ਜਨਵਰੀ- ਹਰਿਆਣਾ ਦੇ ਖੇਤੀ-ਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਨਿਰਮਾਣਤ ਖਾਲੀ ਪਏ ’’ਪੈਕ ਹਾਉਸ-ਕਮ-ਕੋਲਡ ਸਟੋਰ’ ਦਾ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਫਿਰ ਤੋਂ ਪਰਿਚਾਲਨ ਸ਼ੁਰੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੇ ਫੱਲ ਅਤੇ ਸਬਜੀ ਦਾ ਸਰੰਖਣ ਕਰਨ ਵਿਚ ਆਸਾਨੀ ਹੋਵੇ। ਇਸ ਤੋਂ ਇਲਾਵਾ, ਇਸ ਤੋਂ ਇਲਾਵਾ, ਉਨ੍ਹਾਂ ਨੇ ਮਾਰਕਿਟ ਕਮੇਟੀ ਡਬਵਾਲੀ ਤਹਿਤ ਆਉਣ ਵਾਲੇ ਖਰੀਦ ਕੇਂਦਰ ਅਬੂਬਸ਼ਹਿਰ ਦੇ ਨੇੜੇ ਦੇ ਕਿਸਾਨਾਂ ਨੂੰ ਵਿਸ਼ਸ਼ ਲਾਭ ਹੋਵੇਗਾ।ਸ੍ਰੀ ਰਾਣਾ ਅੱਜ ਇੱਥੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਇਹ ਵੀ ਪੜ੍ਹੋ ਫ਼ਰੀਦਕੋਟ ’ਚ ਬੈਂਕ ਮੈਨੇਜ਼ਰ ਦੀ ਪਤਨੀ ਤੋਂ ਮੋਟਰਸਾਈਕਲ ਸਵਾਰ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫ਼ਰਾਰ

ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਆਹੂਜਾ, ਮਹਾਨਿਦੇਸ਼ਕ ਡਾ. ਰਣਵੀਰ ਸਿੰਘ ਵੀ ਮੌਜੂਦ ਸਨ।ਇਸ ਮੌਕੇ ’ਤੇ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੇ 100 ਦਿਨ ਦੇ ਏਜੰਡੇ ’ਤੇ ਰਿਪੋਰਟ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ।ਮੀਟਿੰਗ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਖੇਤੀ-ਬਾੜੀ ਮੰਤਰੀ ਨੇ ਦੱਸਿਆ ਕਿ ਸਰਕਾਰ ਦੇ ਗਠਨ ਤੋਂ ਬਾਅਦ ਅਕਤੂਬਰ ਵਿੱਚ ਤਿਆਰ ਕੀਤੇ ਗਏ 100 ਦਿਨਾਂ ਦੇ ਰੋਡਮੈਪ ’ਤੇ ਫੀਡਬੈਕ ਲੈਣ ਲਈ ਉਹ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀ-ਬਾੜੀ, ਬਾਗਬਾਨੀ, ਪਸ਼ੂ-ਪਾਲਨ,ਡੇਅਰੀ ਅਤੇ ਮੱਛੀ ਪਾਲਨ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਚਲ ਰਹੀ ਹੈ।

ਇਹ ਵੀ ਪੜ੍ਹੋ  ਜਲੰਧਰ ’ਚ ਗੋਲਡੀ ਬਰਾੜ ਦੇ ਗੁਰਗਿਆਂ ਤੇ ਪੁਲਿਸ ’ਚ ਹੋਇਆ ਮੁਕਾਬਲਾ, ਇੱਕ ਜਖ਼ਮੀ, ਦੋ ਕਾਬੂ

ਬੁੱਧਵਾਰ ਨੂੰ ਪਸ਼ੂ ਪਾਲਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਿਆਮ ਸਿੰਘ ਰਾਣਾ ਨੇ ਸਰਕਾਰ ਦੀ ਯੋਜ਼ਨਾਵਾਂ ਅਤੇ ਘੋਸ਼ਣਾਵਾਂ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ। ਨਾਲ ਹੀ ਸੂਬੇ ਦੀ ਗੋਸ਼ਾਲਾਵਾਂ ਅਤੇ ਨੰਦੀਗ੍ਰਾਮ ਵਿੱਚ ਸਾਰੀ ਸਹੂਲਤਾਂ ਯਕੀਨੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਉਨ੍ਹਾਂ ਦੇ ਸਾਰੇ ਕੈਬੀਨੇਟ ਮੰਤਰੀਆਂ ਦੇ 7 ਫਰਵਰੀ ਨੂੰ ਪਰਿਯਾਗਰਾਜ, ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਹੋ ਰਹ ਮਹਾਕੁੰਭ-2025 ਵਿੱਚ ਜਾਣ ਦੇ ਸਵਾਲ ’ਤੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੋਵੇਗੀ, ਕਿਉਂਕਿ ਇਹ ਏਤਿਹਾਸਿਕ ਮੌਕਾ ਦੁਰਲੱਭ ਗ੍ਰਹਿ-ਯੋਗ ਦੇ ਕਾਰਨ 144 ਸਾਲਾਂ ਬਾਅਦ ਹੋ ਰਿਹਾ ਹੈ।

  👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here