ਬਠਿੰਡਾ: 23 ਜੁਲਾਈ: ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਵਣ ਰੇਂਜ ਬਠਿੰਡਾ ਦੇ ਸਹਿਯੋਗ ਨਾਲ ਵਣ ਮਹਾਉਤਸਵ ਮਨਾਇਆ ਗਿਆ। ਵਣ ਵਿਭਾਗ ਪੰਜਾਬ ਵੱਲੋਂ ਗ੍ਰੀਨ ਪੰਜਾਬ ਮਿਸ਼ਨ ਅਧੀਨ ਕਾਲਜ ਵਿਖੇ 400 ਪੌਦੇ ਲਗਾਕੇ ਨਾਨਕ ਬਗੀਚੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਅਨੁਜਾ ਪੁਪਨੇਜਾ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਰਜਿਸਟਰਾਰ ਸੰਜੀਵ ਗੋਇਲ, ਰੇਂਜ ਅਫ਼ਸਰ ਬਠਿੰਡਾ ਤਜਿੰਦਰ ਸਿੰਘ ਤੋਂ ਇਲਾਵਾ ਵੱਖੋ-ਵੱਖਰੇ ਮੁਖੀ ਵਿਭਾਗਾਂ ਦੁਆਰਾ ਸਾਂਝੇ ਰੂਪ ਵਿੱਚ ਪੌਦੇ ਲਗਵਾਏ ਗਏ।
ਚੋਣਾਂ ਦਾ ਮੌਸਮ: ਹਰਿਆਣਾ ਦੇ ਹਰ ਪਿੰਡ ’ਚ ‘ਸੱਥਾਂ’ ਬਣਾ ਕੇ ਦੇਵੇਗੀ ਸਰਕਾਰ, ਨੌਕਰੀਆਂ ਦਾ ਪਿਟਾਰਾ ਵੀ ਖੋਲਿਆ
ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਵਣ ਵਿਭਾਗ ਦਾ ਧੰਨਵਾਦ ਕਰਦਿਆ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਵਣ ਉਤਸਵ ਮਨਾ ਕੇ ਵੱਡੀ ਪੱਧਰ ਤੇ ਪੌਦੇ ਲਗਾਏ ਜਾਂਦੇ ਹਨ। ਉਹਨਾਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ। ਇਸ ਮੌਕੇ ਮੁਖੀ ਵਿਭਾਗ ਆਈ.ਟੀ. ਮਨਜੀਤ ਸਿੰਘ ਭੁੱਲਰ, ਮੁਖੀ ਵਿਭਾਗ ਇਲੈਕਟਰੀਕਲ ਜਸਵੀਰ ਸਿੰਘ ਗਿੱਲ, ਮੁਖੀ ਵਿਭਾਗ ਕੰਪਿਊਟਰ ਦਰਸ਼ਨ ਸਿੰਘ ਢਿੱਲੋ, ਸੀਨੀਅਰ ਲੈਕਚਰਾਰ ਰਾਕੇਸ ਕੁਮਾਰ ਮਿੱਤਲ, ਸੀਨੀਅਰ ਲੈਕਚਰਾਰ ਰੁਪਿੰਦਰ ਸਿੰਘ ਚਹਿਲ ਵੀ ਹਾਜਰ ਸਨ।