ਵੇਦਾਂਤਾ ਪਾਵਰ ਨੇ ਵਿੱਤੀ ਨਤੀਜਿਆਂ ਦਾ ਕੀਤਾ ਐਲਾਨ

Date:

spot_img

Bathinda news:  ਵੇਦਾਂਤਾ ਪਾਵਰ ਨੇ 30 ਸਤੰਬਰ, 2026 ਨੂੰ ਸਮਾਪਤ ਹੋਈ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਕਰਦਿਆਂ ਹੁਣ ਤੱਕ ਦਾ ਸਰਵੋਤਮ ਤਿਮਾਹੀ ਪ੍ਰਦਰਸ਼ਨ ਦਰਜ ਕਰਨ ਦੀ ਜਾਣਕਾਰੀ ਦਿੱਤੀ। ਕੰਪਨੀ ਦੀ ਆਮਦਨ ਸਾਲਾਨਾ ਆਧਾਰ ’ਤੇ 38 ਫ਼ੀਸਦੀ ਵਧ ਕੇ 2,908 ਕਰੋੜ ਰੁਪਏ ਹੋ ਗਈ, ਜਦਕਿ ਐਬਿਟਡਾ 122 ਫ਼ੀਸਦੀ ਦੇ ਵਾਧੇ ਨਾਲ 421 ਕਰੋੜ ਰੁਪਏ ’ਤੇ ਪਹੁੰਚ ਗਿਆ। ਕੰਪਨੀ ਨੇ ਮੁਨਾਫ਼ੇ ਦੇ ਮਾਮਲੇ ’ਚ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ। ਦੂਜੀ ਤਿਮਾਹੀ ਦੌਰਾਨ ਵਿਸ਼ੇਸ਼ ਮੱਦਾਂ ਤੋਂ ਪਹਿਲਾਂ ਕਰ-ਉਪਰੰਤ ਮੁਨਾਫ਼ਾ (ਪੀਏਟੀ) ਸਾਲਾਨਾ ਆਧਾਰ ’ਤੇ 171 ਫ਼ੀਸਦੀ ਵਧ ਕੇ 101 ਕਰੋੜ ਰੁਪਏ ਹੋ ਗਿਆ। ਇਹ ਰਿਕਾਰਡ ਪ੍ਰਦਰਸ਼ਨ ਕੰਪਨੀ ਦੇ ਵਿਕਾਸ ਸਫ਼ਰ ’ਚ ਇੱਕ ਅਹਿਮ ਪ੍ਰਾਪਤੀ ਹੈ। ਬਿਹਤਰ ਕਾਰਜਕਾਰੀ ਕੁਸ਼ਲਤਾ, ਉਤਪਾਦਨ ਅਤੇ ਵਿਕਰੀ ’ਚ ਸੁਧਾਰ ਨੇ ਕੰਪਨੀ ਦੀ ਆਮਦਨ ਤੇ ਮੁਨਾਫ਼ੇ ਦੇ ਵਾਧੇ ਨੂੰ ਮਜ਼ਬੂਤੀ ਦਿੱਤੀ ਹੈ। ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਵੀ ਕੰਪਨੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਇਹ ਵੀ ਪੜ੍ਹੋ 👉ਮਾਨ ਸਰਕਾਰ ਦੇ ਫਾਸਟਟਰੈਕ ਪੋਰਟਲ ਨੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਤਹਿਤ ਨਵੇਂ ਮਾਪਦੰਡ ਸਥਾਪਤ ਕੀਤੇ; 16 ਮਹੀਨਿਆਂ ਵਿੱਚ 20 ਹਜ਼ਾਰ ਤੋਂ ਵੱਧ ਪ੍ਰਵਾਨਗੀਆਂ ਜਾਰੀ

ਵੇਦਾਂਤਾ ਪਾਵਰ ਲਿਮਟਿਡ ਦੇ ਪੂਰਨਕਾਲੀ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਦੂਜੀ ਤਿਮਾਹੀ ਦੌਰਾਨ ਸਾਡਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਸਾਡੀਆਂ ਬਿਜਲੀ ਉਤਪਾਦਨ ਇਕਾਈਆਂ ਦੀ ਮਜ਼ਬੂਤੀ ਅਤੇ ਕਾਰਜਕਾਰੀ ਸਮਰੱਥਾ ਨੂੰ ਦਰਸਾਉਂਦਾ ਹੈ। ਇਹ ਸਫ਼ਲਤਾ ਮੁੱਖ ਤੌਰ ’ਤੇ ਬਿਹਤਰ ਕਾਰਜਕਾਰੀ ਕਾਰਗੁਜ਼ਾਰੀ ਸਦਕਾ ਹਾਸਲ ਹੋਈ ਹੈ। ਸਾਡੀ ਆਮਦਨ 2,908 ਕਰੋੜ ਰੁਪਏ ਅਤੇ ਐਬਿਟਡਾ 421 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਕ੍ਰਮਵਾਰ 38 ਫ਼ੀਸਦੀ ਅਤੇ 122 ਫ਼ੀਸਦੀ ਵੱਧ ਹੈ। ਇਹ ਨਤੀਜੇ ਦਰਸਾਉਂਦੇ ਹਨ ਕਿ ਉਤਪਾਦਨ ਸਮਰੱਥਾ ਵਿੱਚ ਕੀਤੇ ਗਏ ਵਾਧੇ ਦਾ ਹੁਣ ਸਾਨੂੰ ਲਾਭ ਮਿਲ ਰਿਹਾ ਹੈ ਅਤੇ ਇਸ ਦਾ ਅਸਰ ਕੰਪਨੀ ਦੀ ਕਾਰਗੁਜ਼ਾਰੀ ’ਚ ਸਪੱਸ਼ਟ ਨਜ਼ਰ ਆ ਰਿਹਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਪੰਜਾਬ ਦੀ ਅੰਡਰ-19 ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, 13 ਸਾਲਾਂ ਬਾਅਦ ਜਿੱਤੀ ਵੱਕਾਰੀ ਵਿਨੂ ਮਾਂਕੜ ਟਰਾਫੀ

👉ਬਠਿੰਡਾ ਦੇ ਦੋ ਹੋਣਹਾਰ ਖਿਡਾਰੀਆਂ ਤਨਮੈ ਧਰਨੀ ਅਤੇ ਲਕਸ਼...

Asian Champions Trophy ; ਲੀਗ ਸਟੇਜ ਆਖ਼ਰੀ ਦੌਰ ਚ ਦਾਖਲ

👉ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀ ਫ਼ਾਈਨਲ...