ਬਠਿੰਡਾ, 8 ਫਰਵਰੀ: ਜ਼ਿਲ੍ਹੇ ਵਿਚ ਸਖ਼ਤੀ ਦੇ ਬਾਵਜੂਦ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦੀ 4 ਫਰਵਰੀ ਦਿਨ ਐਤਵਾਰ ਨੂੰ ਸ਼ਾਮ ਦੇ ਕਰੀਬ 4 ਵਜੇ ਵਾਪਰੀ ਘਟਨਾ ਵਿਚ ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਨੌਕਰੀ ਕਰ ਰਹੀ 24 ਸਾਲਾ ਲੜਕੀ ਨਿਕਤਾ ਸ਼ਰਮਾ ਦੇ ਕੋਲੋਂ ਬਠਿੰਡਾ ਦੀ ਹੰਸ ਰੋਡ ਦੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਇੱਕ ਲੁਟੇਰਾ ਮੋਬਾਇਲ ਫ਼ੋਨ ਖੋਹ ਕੇ ਭੱਜ ਗਿਆ। ਇਸ ਲੜਕੀ ਵਲੋਂ ਤੁਰੰਤ ਕਿਸੇ ਹੋਰ ਦੇ ਫ਼ੋਨ ਰਾਹੀਂ 112 ਨੰਬਰ ’ਤੇ ਕਾਲ ਕਰਨ ਤੋਂ ਇਲਾਵਾ ਸਥਾਨ ਕੈਨਾਲ ਕਲੌਨੀ ਥਾਨੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਪ੍ਰੰਤੂ ਕੋਈ ਕਾਰਵਾਈ ਨਹੀਂ ਹੁੰਦੀ, ਸਿਰਫ਼ ਬਿਆਨ ਲਿਖ ਕੇ ਬੁੱਤਾ ਸਾਰ ਦਿੱਤਾ ਗਿਆ, ਜਿਸਦੇ ਲਈ ਵੀ ਜਦੋਜਹਿਦ ਕਰਨੀ ਪਈ।
9 ਫ਼ਰਵਰੀ ਨੂੰ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਹੋਣਗੇ ਮੁਫ਼ਤ ਚੈਕਅੱਪ
ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ ਹੋਈ ਇਹ ਲੜਕੀ ਆਪਣੇ ਪੱਧਰ ’ਤੇ ਅਧੁਨਿਕ ਤਕਨੀਕ ਨਾਲ ਲੁਟੇਰੇ ਦੀ ਸਨਾਖ਼ਤ ਕਰਨ ਤੋਂ ਇਲਾਵਾ ਐਕਟਿਵਾ ਦੀ ਔਨਲਾਈਨ ਟਰੇਸਿੰਗ ਕਰਕੇ ਉਸਦੇ ਘਰ ਤੱਕ ਜਾ ਪੁੱਜਦੀ ਹੈ। ਪ੍ਰੰਤੂ ਕਾਨੂੰਨ ਨੂੰ ਆਪਣੇ ਹੱਥ ’ਚ ਨਾ ਲੈਣ ਤੋਂ ਬਚਣ ਲਈ ਲੜਕੀ ਆਪਣੈ ਪਿਤਾ ਪ੍ਰਦੀਪ ਸ਼ਰਮਾ, ਜੋਕਿ ਸ਼ਹਿਰ ਦਾ ਇੱਕ ਨਾਮੀ ਪੱਤਰਕਾਰ ਹੈ, ਨਾਲ ਪੁਲਿਸ ਦੇ ਦਰਬਾਰ ਵਿਚ ਪੁੱਜਦੀ ਹੈ। ਜਿਥੇ ਜ਼ਿਲ੍ਹਾ ਪੁਲਿਸ ਮੁਖੀ ਐਕਸ਼ਨ ਦਾ ਭਰੋਸਾ ਦਿੰਦੇ ਹੋਏ ਨਾਗਰਿਕਾਂ ਨੂੰ ਖ਼ੁਦ ਸੁਚੇਤ ਰਹਿਣ ਦਾ ਮਸਵਰਾ ਵੀ ਦਿੰਦੇ ਹਨ। ਅਖ਼ੀਰ ਇਹ ਲੜਕੀ ਖ਼ੁਦ ਹੀ ਲੁਟੇਰੇ ਦੇ ਘਰ ਤੱਕ ਪੁੱਜ ਜਾਂਦੀ ਹੈ ਤੇ ਜਿਸ ਮੋਬਾਇਲ ਫੋਨ ਨੂੰ ਪੁਲਿਸ ਚਾਰ ਦਿਨਾਂ ਤੋਂ ਬਰਾਮਦ ਨਹੀਂ ਸੀ ਕਰ ਸਕੀ, ਨਿਕਤਾ ਉਹ ਲੁਟੇਰੇ ਤੋਂ ਪ੍ਰਾਪਤ ਕਰ ਲੈਂਦੀ ਹੈ। ਜਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ ਨੇ ਲੁਟੇਰੇ ਦੀ ਲਾਈਵ ਲੁਕੇਸ਼ਨ ਤੇ ਉਸਦੇ ਘਰ ਦਾ ਅਤਾ ਪਤਾ ਵੀ ਪੁਲਿਸ ਨੂੰ ਦੇ ਦਿੱਤਾ ਸੀ।