ਚੰਡੀਗੜ੍ਹ, 11 ਫਰਵਰੀ : ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਭ੍ਰਿਸਟਾਚਾਰ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਜਿਲਾ ਪਾਣੀਪਤ ਨਾਲ ਸਬੰਧਤ ਸੀਏ ਪੰਕਜ ਖੁਰਾਣਾ ਨੂੰ 7 ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ, ਜਦੋਂ ਕਿ ਜੀਐਸਟੀ ਦਫਤਰ ਪਾਣੀਪਤ ਵਿਚ ਕੰਮ ਕਰਦੇ ਸੁਪਰਡੈਂਟ ਪ੍ਰੇਮ ਰਾਜ ਰਾਣਾ ਦੀ ਗੱਡੀ ਨਾਲ ਸਾਢੇ ਤਿੰਨ ਲੱਖ ਰੁਪਏ ਬਰਾਮਦ ਕੀਤੇ ਹਨ। ਬਿਊਰੋ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਟੀਮ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਜੀਐਸਟੀ ਦਫਤਰ ਵਿਚ ਕੰਮ ਕਰਦੇ ਸੁਪਰਡੈਂਟ ਅਤੇ ਚਾਟਰਡ ਅਕਾਊਂਟੇਟ ਵੱਲੋਂ
ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਅਡਵਾਨੀ ਨਾਲ ਕੀਤੀ ਸਿਸਟਾਚਾਰ ਮੀਟਿੰਗ
ਜੀਐਸਟੀ ਜੁਰਮਾਨੇ ਨੂੰ ਘੱਟ ਕਰਨ ਦੇ ਬਦਲੇ ਵਿਚ 12 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀ ਟੀਮ ਨੇ ਕਰਨਾਲ ਦੇ ਐਂਟੀ ਕਰੁੱਪਸ਼ਨ ਬਿਊਰੋ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਦੇ ਹੋਏ ਸੀਏ ਨੂੰ ਗ੍ਰਿਫਤਾਰ ਕਰ ਲਿਆ। ਬੁਲਾਰੇ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਚਮਾਰੀ ਸਰਕਾਰੀ ਕੰਮ ਕਰਨ ਦੇ ਬਦਲੇ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰੰਬਰ 1800-180-2022 ਅਤੇ 1064 ’ਤੇ ਦਿੱਤੀ ਜਾਵੇ।
Share the post "ਵਿਜੀਲੈਂਸ ਨੇ ਸੀਏ ਤੇ ਜੀਐਸਟੀ ਦੇ ਸੁਪਰਡੈਂਟ ਨੂੰ ਲੱਖਾਂ ਦੀ ਰਾਸ਼ੀ ਸਹਿਤ ਕੀਤਾ ਗ੍ਰਿਫਤਾਰ"