👉ਥਾਣੇਦਾਰ ਦੇ ਸਰਕਾਰੀ ਕੁਆਟਰ ਵਿਚੋਂ ਸਵਾ ਪੰਜ ਲੀਟਰ ਨਜਾਇਜ਼ ਸਰਾਬ ਵੀ ਹੋਈ ਬਰਾਮਦ
Bathinda News: ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਦੇ ਇੱਕ ਥਾਣੇਦਾਰ ਸਹਿਤ ਦੋ ਹੌਲਦਾਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੂ ਕਾਬੂ ਕੀਤਾ ਹੈ। ਫੜੇ ਗਏ ਥਾਣੇਦਾਰ ਦੀ ਪਹਿਚਾਣ ਏਐਸਆਈ ਜਸਕੌਰ ਸਿੰਘ ਅਤੇ ਹੌਲਦਾਰਾਂ ਦੀ ਕੁਲਵਿੰਦਰ ਸਿੰਘ ਤੇ ਕਲਵੀਰ ਸਿੰਘ ਵਜੋਂ ਹੋਈ ਹੈ, ਜੋ ਕਿ ਥਾਣਾ ਤਲਵੰਡੀ ਸਾਬੋ ਵਿਖੇ ਤੈਨਾਤ ਹਨ।
ਇਹ ਵੀ ਪੜ੍ਹੋ Punjab Govt ‘ਚ ਨੌਕਰੀ ਲੈਣ ਦੇ ਚਾਹਵਾਨਾਂ ਲਈ ਖ਼ੁਸਖਬਰੀ; ਗਰੁੱਪ ‘ਡੀ’ ਦੀ ਭਰਤੀ ਲਈ ਉਮਰ ਹੱਦ ਵਧੀ
ਮਿਲੀ ਜਾਣਕਾਰੀ ਦੇ ਮੁਤਾਬਕ 22 ਜੁਲਾਈ ਨੂੰ ਹਰਬੰਸ ਸਿੰਘ ਵਾਸੀ ਕਲਾਲ ਵਾਲਾ ਦੇ ਵਿਰੁਧ ਥਾਣਾ ਤਲਵੰਡੀ ਸਾਬੋ ਵਿਖੇ ਮੁਕੱਦਮਾ ਨੰਬਰ 173 ਅਧੀਨ ਧਾਰਾ ਐਨਡੀਪੀਐਸ ਐਕਟ ਅਤੇ ਐਕਸ਼ਾਈਜ ਐਕਟ ਤਹਿਤ ਦਰਜ਼ ਹੋਇਆ ਸੀ। ਜਿਸਦੇ ਵਿਚ 15 ਕਿਲੋ ਭੁੱਕੀ ਅਤੇ 20 ਲੀਟਰ ਲਾਹਣ ਬਰਾਮਦ ਹੋਈ ਦਿਖਾਈ ਸੀ। ਸੂਚਨਾ ਮੁਤਾਬਕ ਇਸ ਕੇਸ ਦੇ ਵਿੱਚ ਹਰਬੰਸ ਸਿੰਘ ਨੂੰ ਰਾਹਤ ਪਹੁੰਚਾਉਣ ਵਜੋਂ ਉਕਤ ਮੁਲਜਮਾਂ ਵੱਲੋਂ ਉਸਦੇ ਪ੍ਰਵਾਰ ਕੋਲੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਮੁੜ 20 ਹਜ਼ਾਰ ਰੁਪਏ ਹੀ ਦੇਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ ਸ਼ਹੀਦੀ ਸਮਾਗਮ ਮੌਕੇ ਸਟੇਜ਼ ‘ਤੇ ਰੌਮਾਂਟਿਕ ਗਾਣੇ ਗਾਉਣ ਤੇ ਭੰਗੜਾ ਪਾਉਣ ਵਾਲੇ ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ
ਇਸ ਦੌਰਾਨ ਹਰਬੰਸ ਸਿੰਘ ਦੇ ਪੁੱਤਰ ਕਰਨਵੀਰ ਸਿੰਘ ਵੱਲੋਂ ਵਿਜੀਲੈਂਸ ਨਾਲ ਰਾਬਤਾ ਕੀਤਾ ਗਿਆ ਤੇ ਅੱਜ ਜਦ ਹੌਲਦਾਰ ਕੁਲਵੀਰ ਸਿੰਘ ਨੇ 20 ਹਜ਼ਾਰ ਰੁਪਏ ਰਿਸ਼ਵਤ ਵਜੋਂ ਹਾਸਲ ਕਰ ਲਏ ਤੇ ਇਹ ਰਾਸ਼ੀ ਉਸਨੇ ਥਾਣੇਦਾਰ ਜਸਕੌਰ ਸਿੰਘ ਦੇ ਕੁਆਟਰ ਵਿਚ ਰੱਖ ਦਿੱਤੀ। ਜਿਸਤੋਂ ਬਾਅਦ ਵਿਜੀਲੈਂਸ ਟੀਮ ਨੇ ਉਸਨੂੰ ਮੌਕੇ ‘ਤੇ ਕਾਬੂ ਕਰ ਲਿਆ। ਇਸ ਦੌਰਾਨ ਕੁਆਟਰ ਦੀ ਤਲਾਸ਼ੀ ਸਮੇਂ 5 ਲੀਟਰ ਨਜਾਇਜ਼ ਸਰਾਬ ਵੀ ਬਰਾਮਦ ਹੋਈ।
ਇਹ ਵੀ ਪੜ੍ਹੋ Moga ਦੇ CIA Staff ਵੱਲੋ 4 ਦੇਸੀ ਪਿਸਟਲ ਅਤੇ 8 ਜਿੰਦਾ ਰੋਂਦਾਂ ਸਮੇਤ ਬੰਬੀਹਾਂ ਗੈਂਗ ਦਾ 1 ਗੁਰਗਾ ਕਾਬੂ
ਵਿਜੀਲੈਂਸ ਅਧਿਕਾਰੀਆਂ ਮੁਤਾਬਕ ਕੁਲਵੀਰ ਸਿੰਘ ਵਿਰੁਧ ਪਹਿਲਾਂ ਪਰਚਾ ਦਰਜ਼ ਸੀ ਤੇ ਬਾਅਦ ਵਿਚ ਥਾਣੇਦਾਰ ਜਸਕੌਰ ਸਿੰਘ ਤੇ ਹੌਲਦਾਰ ਕੁਲਵਿੰਦਰ ਸਿੰਘ ਨੂੰ ਵੀ ਨਾਮਜਦ ਕਰਕੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ। ਦਸਿਆ ਜਾ ਰਿਹਾ ਕਿ ਹੌਲਦਾਰ ਕੁਲਵਿੰਦਰ ਸਿੰਘ ਤੇ ਕੁਲਵੀਰ ਸਿੰਘ ਪੀਬੀਆਈ ਵਿਚੋਂ ਆਏ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





