ਮਾਨਸਾ, 28 ਮਾਰਚ (ਸੁਖਜਿੰਦਰ ਮਾਨ) : ਚੋਣ ਜਾਬਤਾ ਲੱਗਦੇ ਹੀ ਵਿਜੀਲੈਂਸ ਵੱਲੋਂ ਭ੍ਰਿਸਟਾਚਾਰ ਨਾਲ ਲਿਪਤ ਸਰਕਾਰੀ ਮੁਲਾਜਮਾਂ ਤੇ ਅਧਿਕਾਰੀਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬੀਤੀ ਦੇਰ ਰਾਤ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਵਜੋਂ 500 ਰੂੁਪੇ ਲੈਂਦਾ ਮਾਲ ਪਟਵਾਰੀ ਕਾਬੂ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਹ ਹੁਣ ਤੱਕ ਰਿਸ਼ਵਤ ਲੈਂਦੇ ਮਾਲ ਪਟਵਾਰੀਆਂ ਵਿਚੋਂ ਕਾਬੂ ਕੀਤੇ ਪਟਵਾਰੀਆਂ ਵਿਚੋਂ ਸਭ ਤੋਂ ਘੱਟ ਰਿਸ਼ਵਤ ਲੈਣ ਵਾਲਾ ਪਟਵਾਰੀ ਹੋਵੇਗਾ। ਹਾਲਾਂਕਿ ਦੋ ਦਿਨ ਪਹਿਲਾਂ ਵਿਜੀਲੈਂਸ ਬਿਉਰੋ ਲੁਧਿਆਣਾ ਰੇਂਜ ਵੱਲੋਂ ਕਰੀਬ 35 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਇੱਕ ਪਟਵਾਰੀ ਨੂੰ ਵੀ ਕਾਬੂ ਕੀਤਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਿਸ਼ਾਨ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਭਾਈਦੇਸਾ ਜਿਲ੍ਹਾ ਮਾਨਸਾ ਵੱਲੋ ਕੀਤੀ ਗਈ ਸਿਕਾਇਤ ਦੇ ਆਧਾਰ ’ਤੇ ਮਾਲ ਪਟਵਾਰੀ ਧਨੀ ਚੰਦ ਹਲਕਾ ਬੁਰਜ ਰਾਠੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਰਿਜ਼ਨਲ ਸੈਂਟਰ ’ਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਚਲਾਈ ਸਵੀਪ ਮੁਹਿੰਮ
ਸ਼ਿਕਾਇਤਕਰਤਾ ਮੁਤਾਬਿਕ ਉਸਦੀ ਤਾਈ ਸੁਰਜੀਤ ਕੌਰ ਪਤਨੀ ਦਲੀਪ ਸਿੰਘ ਵਾਸੀ ਭਾਈਦੇਸਾ ਦੀ ਬੇਔਲਾਦ ਹੋਣ ਕਰਕੇ 25-10-2017 ਨੂੰ ਮੌਤ ਹੋ ਗਈ ਸੀ। ਪ੍ਰੰਤੂ ਮੌਤ ਤੋਂ ਪਹਿਲ਼ਾਂ ਉਹ ਲੱਗਭਗ 5 ਏਕੜ ਜਮੀਨ ਦੀ ਇੱਕ ਰਜਿਸਟਰਡ ਵਸੀਅਤ ਉਸਦੇ ਨਾਮ ਪਰ ਦਰਜ ਕਰਵਾ ਗਈ ਸੀ। ਹੁਣ ਇਸ ਵਸੀਅਤ ਵਾਲੀ ਜਮੀਨ ਦਾ ਇੰਤਕਾਲ ਉਸਨੇ ਅਪਣੇ ਨਾਮ ਕਰਵਾਉਣ ਲਈ ਪਟਵਾਰੀ ਧਨੀ ਚੰਦ ਤੱਕ ਪਹੁੰਚ ਕੀਤੀ ਸੀ। ਪ੍ਰੰਤੂ ਪਟਵਾਰੀ ਨੇ ਦਾਅਵਾ ਕੀਤਾ ਕਿ ਮਾਲ ਰਿਕਾਰਡ ਵਿੱਚ ਉਸਦੇ ਦਾਦਾ ਜੀ ਦਾ ਨਾਮ ਜੱਗਰ ਸਿੰਘ ਲਿਖਿਆ ਹੈ ਅਤੇ ਕਈ ਥਾਂ ’ਤੇ ਉਜਾਗਰ ਸਿੰਘ ਲਿਖਿਆ ਹੋਇਆ ਹੈ। ਇਸਦੀ ਫਰਦ ਬਦਰ ਰਾਹੀਂ ਦਰੁਸਤਗੀ ਹੋ ਸਕਦੀ ਹੈ, ਜੋ ਸਿਰਫ ਸਬੰਧਿਤ ਪਟਵਾਰੀ ਹੀ ਕਰ ਸਕਦਾ ਹੈ।
ਐਸਐਸਡੀ ਗਰਲਜ਼ ਕਾਲਜ ਦੀ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਗਰੁੱਪ ਡਾਂਸ ਵਿੱਚ ਹਾਸਿਲ ਕੀਤਾ ਤੀਜਾ ਸਥਾਨ
ਮਾਲ ਰਿਕਾਰਡ ਵਿੱਚ ਉਕਤ ਦਰੁਸਤਗੀ ਕਰਨ ਲਈ ਪਟਵਾਰੀ ਧਨੀ ਚੰਦ ਨੇ ਮੇਰੇ ਪਾਸੋਂ ਬਤੌਰ ਰਿਸ਼ਵਤ 2000/-ਰੁਪਏ ਦੀ ਮੰਗ ਕੀਤੀ ਅਤੇ 24-03- 2024 ਨੂੰ ਪਹਿਲੀ ਕਿਸ਼ਤ ਵਜੋਂ 1000/-ਰੁਪਏ ਹਾਸਿਲ ਕਰ ਲਏ ਅਤੇ ਹੁਣ 500/-ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਵਿਜੀਲੈਂਸ ਨੇ ਸਿਕਾਇਤ ਮਿਲਣ ਤੋਂ ਬਾਅਦ ਜਾਲ ਵਿਛਾਇਆ ਤੇ ਮਾਲ ਪਟਵਾਰੀ ਧਨੀ ਚੰਦ ਨੂੰ ਸਿਕਾਇਤਕਰਤਾ ਪਾਸੋਂ ਮਾਲ ਰਿਕਾਰਡ ਵਿੱਚ ਦਰੁਸਤਗੀ ਬਦਲੇ ਬਤੌਰ ਰਿਸ਼ਵਤ 500 ਰੁਪਏ ਹਾਸਲ ਕਰਦਿਆ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ’ਤੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਪਟਵਾਰੀ ਵਿਰੁਧ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।