157 Views
ਬਠਿੰਡਾ, 29 ਅਕਤੂਬਰ: ਕੈਂਪਟਨ ਬਲਜੀਤ ਸਿੰਘ ਸੋਢੀ 7ਵੀਂ ਬਟਾਲੀਅਨ ਐਨ.ਡੀ.ਆਰ.ਐਫ ਵੱਲੋਂ ਗੁਰੂ ਨਾਨਕ ਦੇਵ ਪਬਲਿਕ ਸ.ਸ.ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਵਿਖੇ ਵਿਜੀਲੈਂਸ ਜਾਗਿਰਤੀ ਸਪਤਾਹ ਦੌਰਾਨ ਸਕੂਲ ਦੇ ਪ੍ਰਿੰਸੀਪਲ ਜਸਦੀਪ ਕੌਰ ਮਾਨ ਦਰਸ਼ਨ ਸਿੰਘ ਸੁਪਰਡੈਂਟ , ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਸੌਂਹ ਚੁੱਕੀ ਗਈੇ। ਇਸ ਮੌਕੇ ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਭ੍ਰਿਸਟਾਚਾਰ ਵਿਰੁੱਧ ਸਮਝਾਉਦੇਂ ਹੋਏ ਦੱਸਿਆ ਕਿ
ਇਹ ਵੀ ਪੜ੍ਹੋ: 68 ਵੀਆਂ ਸੂਬਾ ਪੱਧਰੀ ਬਾਕਸਿੰਗ ਖੇਡਾਂ ਵਿੱਚ ਖਿਡਾਰੀਆਂ ਨੇ ਦਿਖਾਏ ਜੋਹਰ
ਸਾਨੂੰ ਆਪਣੇ ਨੈਤਿਕ ਮੁੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਚੰਗੇ ਅਤੇ ਇਮਾਨਦਾਰ ਨਾਗਰਿਕ ਬਣ ਕੇ ਦੇਸ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਨੇ ਵੀ ਵਿਦਿਆਰਥੀਆਂ ਨੂੰ ਭ੍ਰਿਸਟਾਚਾਰ ਵਿਰੁੱਧ ਅਵਾਜ਼ ਉਠਾਉਣ ਤੇ ਇਮਾਨਦਾਰੀ ਦੇ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ ਤੇ ਐਨ.ਡੀ.ਆਰ.ਐਫ ਵੱਲੋ ਆਏ ਹੋਏ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ ।