WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਵੀਜ਼ਾ ਪੁਆਇੰਟ ਕੰਸਲਟੈਂਟਸ ਵੱਲੋਂ ਬਠਿੰਡਾ ਤੇ ਚੰਡੀਗੜ੍ਹ ਦਫ਼ਤਰ ਵਿਖੇ ਯੂ.ਕੇ. ਦਾ ਸੈਮੀਨਾਰ ਆਯੋਜਿਤ

ਬਠਿੰਡਾ/ਚੰਡੀਗੜ੍ਹ, 6 ਜੁਲਾਈ: ਇੰਮੀਗਰੇਸ਼ਨ ਸੰਸਥਾ ‘ਵੀਜ਼ਾ ਪੁਆਇੰਟ ਕੰਸਲਟੈਂਟਸ’ ਵੱਲੋਂ ਲੰਘੀ 4 ਅਤੇ 5 ਜੁਲਾਈ ਨੂੰ ਬਠਿੰਡਾ ਅਤੇ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿੱਚ ਯੂਕੇ ਦਾ ਸੈਮੀਨਾਰ ਕਰਵਾਇਆ ਗਿਆ। ਜਿੱਥੇ ਕਿ ਯੂਕੇ ਦੀ ਬਰਮਿੰਗ ਸਿਟੀ ਯੂਨੀਵਰਸਿਟੀ ਦੇ ਕੰਟਰੀ ਮੈਨੇਜਰ ਸ੍ਰਿਸ਼ਟੀ ਬਿਰਲਾ ਵਿਸ਼ੇਸ ਤੌਰ ‘ਤੇ ਪੁੱਜੇ। ਇਸ ਮੌਕੇ ਵੀਜ਼ਾ ਪੁਆਇੰਟ ਕੰਸਲਟੈਂਟਸ ਦੇ ਐਮਡੀ ਨਵਪ੍ਰੀਤ ਬਾਹੀਆ ਦੇ ਵੱਲੋਂ ਉਹਨਾਂ ਸਹਿਤ ਇੱਥੇ ਪੁੱਜੇ ਹੋਰਨਾਂ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਆਫਰ ਲੈਟਰ ਦਿੱਤੇ ਗਏ ਅਤੇ ਬਹੁਤ ਸਾਰੀਆਂ ਯੂਨੀਵਰਸਿਟੀ ਵੱਲੋਂ 30 ਤੋਂ ਵੱਧ ਵਿਦਿਆਰਥੀਆਂ ਨੂੰ ਡੇਢ ਤੋਂ ਦੋ ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ।

ਸਪੀਕਰ ਸੰਧਵਾਂ ਨੇ ਯੂ.ਕੇ. ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਦਿੱਤੀ ਵਧਾਈ

 

 

ਇਸ ਦੌਰਾਨ ਬਿਨਾਂ ਆਈਲੈਟਸ ਬਿਨਾਂ ਪੀਟੀ ਤੋਂ ਬੱਚਿਆਂ ਨੂੰ ਆਫਰ ਲੈਟਰ ਅਤੇ ਸਤੰਬਰ ਇਨਟੈਕ ਲਈ ਐਡਮਿਸ਼ਨਾਂ ਦਿੱਤੀਆਂ ਗਈਆਂ। ਜ਼ਿਕਰਯੋਗ ਗੱਲ ਇਹ ਹੈ ਕਿ ਵੀਜ਼ਾ ਪੁਆਇੰਟ ਕੰਸਲਟੈਂਟ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਯੂਕੇ ਦੇ ਸਟੱਡੀ ਵੀਜ਼ਾ ਲਗਵਾ ਰਹੇ ਹਨ। ਮਾਲਵਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਯੂਕੇ ਸਟੱਡੀ ਵੀਜ਼ਾ ਦੇ ਵਿੱਚ ਇੱਕ ਨੰਬਰ ਦੇ ਉੱਪਰ ਇਸ ਇਮੀਗਰੇਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਵੀਜ਼ਾ ਪੁਆਇੰਟ ਕੰਸਲਟੈਂਟਸ ਦੇ ਐਮਡੀ ਨਵਪ੍ਰੀਤ ਬਾਹੀਆ ਨੇ ਦਸਿਆ ਕਿ ਉਹਨਾਂ ਦਾ ਪ੍ਰਵਾਰ ਸਾਲ 2005 ਤੋਂ ਇਮੀਗ੍ਰੇਸ਼ਨ ਕਾਰੋਬਾਰ ਦੇ ਵਿੱਚ ਹੈ ਪਰ ਜੋ ਵੀਜ਼ਾ ਪੁਆਇੰਟ ਕਸਲਟੈਂਟ ਫਰਮ ਹੈ, ਉਹ 4 ਜੁਲਾਈ 2014 ਦੇ ਵਿੱਚ ਇਹਨਾਂ ਦੁਬਾਰਾ ਸਟਾਰਟ ਕੀਤੀ ਗਈ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਦੇ ਗਵਾਹ ਦੂਜੀ ਗਵਾਹੀ ਦੀ ਤਰੀਕ ’ਤੇ ਵੀ ਨਹੀਂ ਪੁੱਜੇ

ਜਿਸਦੇ ਚੱਲਦੇ ਬਠਿੰਡਾ ਸੈਮੀਨਾਰ ਵਾਲੇ ਦਿਨ ਇਸ ਫ਼ਰਮ ਨੂੰ ਇਮੀਗਰੇਸ਼ਨ ਦੇ ਕੰਮ ਵਿਚ 10 ਸਾਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ, ਕਿਉਂਕਿ ਇੰਨਾਂ ਸੈਮੀਨਾਰਾਂ ਵਿਚ ਦੁਨੀਆਂ ਦੀਆਂ ਪ੍ਰਮੁੱਖ ਯੂਨੀਵਰਸਿਟੀ ਦੇ ਕੰਟਰੀ ਮੈਨੇਜਰ ਜਾਂ ਰੀਪ੍ਰਜੈਂਟੇਟਿਵ ਮੌਕੇ ’ਤੇ ਆੳਂੁਦੇ ਹਨ। ਸ਼੍ਰੀ ਬਾਹੀਆ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਵਿਦੇਸ਼ ਜਾਣਾ ਹੈ ਤਾਂ ਉਹ ਸਹੀ ਢੰਗ ਦੇ ਨਾਲ ਚੰਗੀਆਂ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਦਾਖ਼ਲਾ ਲੈਣ ਤਾਂ ਕਿ ਨਾਂ ਤਾਂ ਉਨ੍ਹਾਂ ਦੇ ਪੈਸਿਆਂ ਦਾ ਨੁਕਸਾਨ ਹੋਵੇਗਾ ਅਤੇ ਨਾਲ ਹੀ ਚੰਗੀਆਂ ਸਕਾਲਰਸ਼ਿਪਸ ਮਿਲਣਗੀਆਂ।

 

Related posts

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸਵ ਧਰਤੀ ਦਿਵਸ ਮੌਕੇ ਵਿਸੇਸ ਪ੍ਰੋਗਰਾਮ ਦਾ ਆਯੋਜਨ

punjabusernewssite

ਬਾਬਾ ਫ਼ਰੀਦ ਕਾਲਜ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

punjabusernewssite

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਜੀ.ਪੈਟ 2022 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ

punjabusernewssite