ਅਕਾਲੀ ਪੰਚ ਨੇ ਸਾਥੀਆਂ ਫ਼ੜਿਆ ਕਾਂਗਰਸ ਦਾ ਹੱਥ
ਬਠਿੰਡਾ, 5 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਐਤਵਾਰ ਨੂੰ ਬਠਿੰਡਾ ਦਿਹਾਤੀ ਦੇ ਪਿੰਡਾਂ ਦਾ ਚੋਣਾਵੀਂ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡ ਬੱਲੂਆਣਾ ਵਿਖੇ ਪੰਚ ਬਬਲੀ ਰਾਮ ਤੇ ਉਨ੍ਹਾਂ ਦੇ ਸਾਥੀ ਅਤੇ ਚੱਕ ਅਤਰਸਿੰਘ ਵਾਲਾ ਤੋਂ ਅਕਾਲੀ ਦਲ ਦੇ ਲੀਡਰ ਮਨਮੀਤ ਸਿੰਘ ਐਰੀ, ਬਲਕਰਨ ਸਿੰਘ ਅਪਣੇ ਸਾਥੀਆਂ ਸਹਿਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਤੇ ਭਾਜਪਾਈ ਅੱਜ ਵੀ ਅੰਦਰੋ ਇੱਕ ਹਨ ਤੇ ਅਕਾਲੀ ਦਲ ਨੂੰ ਪਾਇਆ ਵੋਟ ਵੀ ਭਾਜਪਾ ਦੇ ਖ਼ਾਤੇ ਵਿਚ ਜਾਵੇਗਾ।
ਕਿਸਾਨ ਦੀ ਮੌਤ ਦੇ ਮਾਮਲੇ ’ਚ ਭਾਜਪਾ ਆਗੂ ਵਿਰੁਧ ਪਰਚਾ ਦਰਜ਼
ਕਾਂਗਰਸੀ ਉਮੀਦਵਾਰ ਨੇ ਅਕਾਲੀ ਦਲ ਦੀ ਉਮੀਦਵਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹਾਲੇ ਭੁੱਲੇ ਨਹੀਂ ਕਿ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਵਾਪਸ ਕਰਨ ਲਈ ਉਨ੍ਹਾਂ ਨੂੰ ਅਪਣੇ 700 ਕਿਸਾਨ ਭਰਾਵਾਂ ਦੀਆਂ ਸ਼ਹੀਦੀਆਂ ਦੇਣੀਆਂ ਪਈਆਂ ਤੇ ਇੰਨ੍ਹਾਂ ਖੇਤੀ ਬਿੱਲਾਂ ਦੇ ਹੱਕ ਵਿਚ ਖੜ੍ਹਣ ਵਾਲਾ ਪੰਜਾਬ ਦੇ ਵਿਚ ਸਭ ਤੋਂ ਪਹਿਲਾਂ ਬਾਦਲ ਪ੍ਰਵਾਰ ਸੀ, ਜਿਸਨੇ ਬਾਹਾਂ ਖ਼ੜੀਆਂ ਕਰਕੇ ਕਿਸਾਨਾਂ ਦਾ ਵਿਰੋਧ ਕੀਤਾ ਸੀ ਤੇ ਇੰਨਾਂ ਬਿੱਲਾਂ ਨੂੰ ਫ਼ਾਈਦੇਮੰਦ ਦਸਿਆ ਸੀ।
ਸ਼੍ਰੋਮਣੀ ਕਮੇਟੀ ‘ਚ ਲੱਗੇ ਮੈਨੇਜਰ, ਸਕੱਤਰਾਂ ਦੇ ਹੋਣ ਡੋਪ ਟੈਸਟ: ਤਲਬੀਰ ਸਿੰਘ ਗਿੱਲ
ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਆਪ ਨੇ ਜਿਸ ਉਮੀਦਵਾਰ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ, ਉਹ ਪੰਜਾਬ ਦਾ ਖੇਤੀਬਾੜੀ ਮੰਤਰੀ ਵੀ ਹੈ ਤੇ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਇਹ ਗੱਲ ਕਿਸ ਤਰ੍ਹਾਂ ਭੁੱਲ ਸਕਦੇ ਹਨ ਕਿ ਇਸ ਮੰਤਰੀ ਦੇ ਰਾਜ਼ ’ਚ ਤਿੰਨ ਵਾਰ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਈਆਂ, ਅਗਿਆਤ ਬੀਮਾਰੀ ਨਾਲ ਹਜ਼ਾਰਾਂ ਪਸ਼ੂ ਮਰੇ ਪਰ ਮੁਰਗੀਆਂ ਤੇ ਬੱਕਰੀਆਂ ਦਾ ਮੁਆਵਜਾ ਦੇਣ ਦੇ ਝੂਠੇ ਵਾਅਦੇ ਕਰਨ ਵਾਲੀ ਇਸ ਸਰਕਾਰ ਨੇ ਕਿਸਾਨਾਂ ਨੂੰ ਇੱਕ ਫੁੱਟੀ ਕੋਡੀ ਨਹੀਂ ਦਿੱਤੀ। ਜਿਸਦੇ ਚੱਲਦੇ ਅੱਜ ਬਠਿੰਡਾ ਦੇ ਲੋਕ ਇਸ ਸਰਕਾਰ ਤੇ ਕਿਸਾਨ ਵਿਰੋਧੀ ਅਕਾਲੀ ਦਲ ਤੇ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ।