Delhi News: ਦੇਸ ਦੀ ਰਾਜਧਾਨੀ ਦਿੱਲੀ ਦੇ ਵਿਚ ਵੋਟਾਂ ਦਾ ਅਮਲ ਸਵੇਰ 7 ਵਜੇਂ ਤੋਂ ਜੋਰ-ਸ਼ੋਰ ਦੇ ਨਾਲ ਸ਼ੁਰੂ ਹੈ। ਮੁੱਖ ਮੰਤਰੀ ਆਤਿਸ਼ੀ ਸਹਿਤ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਹੋਰ ਹਸਤੀਆਂ ਦੇ ਵੱਲੋਂ ਸਵੇਰ ਸਮੇਂ ਹੀ ਆਪਣੀ ਵੋਟ ਦਾ ਭੁਗਤਾਨ ਕਰ ਦਿੱਤਾ ਗਿਆ। ਸੀਐਮ ਆਤਿਸ਼ੀ ਨੇ ਆਪਣੇ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਮਾਂ ਕਾਲਕਾ ਜੀ ਦਾ ਅਸ਼ੀਰਵਾਦ ਲਿਆ ਅਤੇ ਪਾਰਟੀ ਦੀ ਜਿੱਤ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ Delhi Assembly Election 2025: ਵੋਟਾਂ ਅੱਜ; ਆਪ, ਭਾਜਪਾ ਤੇ ਕਾਂਗਰਸ ਵਿਚਕਾਰ ਮੁਕਾਬਲਾ
ਇਸ ਵਾਰ ਦਿੱਲੀ ਦੇ ਵਿਚ 1 ਕਰੋੜ 56 ਲੱਖ ਵੋਟਰ ਹਨ, ਜਿਨ੍ਹਾਂ ਵੱਲੋਂ ਸ਼ਾਮ 6 ਵਜੇਂ ਤੱਕ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਣਾ ਹੈ। ਭਾਜਪਾ ਵੱਲੋਂ ਆਪ ਦੀ ‘ਮਨੋਪਲੀ’ ਤੋੜਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ ਜਦਕਿ ਆਪ ਲਗਾਤਾਰ ਤੀਜ਼ੀ ਵਾਰ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ। ਦੁੂਜੇ ਪਾਸੇ ਕਾਂਗਰਸ ਵੀ ਵਿਧਾਨ ਸਭਾ ਵਿਚ ਵਾਪਸੀ ਲਈ ਜੋਰ ਲਗਾ ਰਹੀ ਹੈ ਪ੍ਰੰਤੂ ਉਸਨੂੰ ਪੈਣ ਵਾਲੀ ਵੋਟ ਕਿਸ ਪਾਰਟੀ ਦਾ ਗਣਿਤ ਵਿਗਾੜੇਗੀ, ਇਸਦਾ ਪਤਾ ਚੋਣ ਨਤੀਜਿਆਂ ਤੋਂ ਬਾਅਦ ਹੀ ਲੱਗੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite