ਸ਼੍ਰੀਨਗਰ, 1 ਅਕਤੂਬਰ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਅੱਜ ਮੰਗਲਵਾਰ ਨੂੰ ਤੀਜੇ ਤੇ ਆਖਰੀ ਗੇੜ ਲਈ ਹੋ ਰਹੀਆਂ ਚੋਣਾਂ ਵਿਚ ਵੋਟਰਾਂ ਦੀ ਭਰਵੀਂ ਸਮੂਲੀਅਤ ਦੇਖਣ ਨੂੰ ਮਿਲ ਰਹੀ ਹੈ। ਚੋਣ ਕਮਿਸ਼ਨਰ ਦੇ ਅੰਕੜਿਆਂ ਮੁਤਾਬਕ ਸਵੇਰੇ 9 ਵਜੇਂ ਤੱਕ 11.60 ਫ਼ੀਸਦੀ ਪੋÇਲੰਗ ਹੋ ਚੁੱਕੀ ਹੈ। ਜਦੋਂਕਿ ਇਸ ਤੋਂ ਪਹਿਲਾਂ 18 ਸਤੰਬਰ ਨੂੰ ਪਹਿਲੇ ਗੇੜ੍ਹ ’ਚ 61.38 ਫ਼ੀਸਦੀ ਅਤੇ 26 ਸਤੰਬਰ ਨੂੰ ਦੂਜੇ ਗੇੜ੍ਹ ਲਈ ਹੋਈਆਂ ਵੋਟਾਂ ’ਚ 57.31 ਫ਼ੀਸਦੀ ਪੋÇਲੰਗ ਹੋਈ ਸੀ।
ਅੰਮ੍ਰਿਤਸਰੀ ਔਰਤ ਦੀ ਦਲੇਰੀ ਦੀ ਚਾਰ-ਚੁਫ਼ੇਰੇ ਚਰਚਾ, ਘਰੇ ਵੜੇ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ
ਇਸ ਆਖ਼ਰੀ ਗੇੜ੍ਹ ’ਚ ਸ਼੍ਰੀਨਗਰ ਇਲਾਕੇ ਦੀਆਂ 26 ਅਤੇ ਜੰਮੂ ਖੇਤਰ ਦੀਆਂ 14 ਸੀਟਾਂ ਸਹਿਤ ਕੁੱਲ 40 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਜਿਸਦੇ ਵਿਚ 39.18 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇੰਨ੍ਹਾਂ ਚੋਣਾਂ ਨੂੰ ਨੇਪਰੇ ਚਾੜਣ ਲਈ 7 ਜ਼ਿਲਿ੍ਹਆਂ ’ਚ 20,000 ਤੋਂ ਜ਼ਿਆਦਾ ਤੋਂ ਪੋÇਲੰਗ ਅਮਲਾ ਤੈਨਾਤ ਕੀਤਾ ਗਿਆ ਹੈ। ਜੰਮੂ ਕਸਮੀਰ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਗੌਰਤਲਬ ਹੈ ਕਿ ਅਗਸਤ 2019 ਵਿਚ ਧਾਰਾ 370 ਖਤਮ ਕਰਨ ਤੋਂ ਬਾਅਦ ਪਹਿਲੀ ਵਾਰ ਸੂਬੇ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਦੋਂਕਿ ਇਸਤੋਂ ਪਹਿਲਾਂ ਸਾਲ 2014 ਵਿਚ ਇਹ ਚੋਣਾਂ ਹੋਈਆਂ ਸਨ।
Share the post "ਜੰਮੂ-ਕਸ਼ਮੀਰ ’ਚ ਆਖ਼ਰੀ ਗੇੜ੍ਹ ਲਈ ਵੋਟਾਂ ਜਾਰੀ , 40 ਸੀਟਾਂ ਲਈ ਪੈ ਰਹੀਆਂ ਹਨ ਵੋਟਾਂ"